For the best experience, open
https://m.punjabitribuneonline.com
on your mobile browser.
Advertisement

ਗੁਰੂ ਨਾਨਕ ਦੇਵ ’ਵਰਸਿਟੀ ਵਿੱਚ ਆਲ ਇੰਡੀਆ ਇੰਟਰ-ਯੂਨੀਵਰਸਿਟੀ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਸ਼ੁਰੂ

06:46 AM Mar 06, 2024 IST
ਗੁਰੂ ਨਾਨਕ ਦੇਵ ’ਵਰਸਿਟੀ ਵਿੱਚ ਆਲ ਇੰਡੀਆ ਇੰਟਰ ਯੂਨੀਵਰਸਿਟੀ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਸ਼ੁਰੂ
ਚੈਂਪੀਅਨਸ਼ਿਪ ਦੌਰਾਨ ਇੱਕ ਪ੍ਰਤੀਭਾਗੀ ਨੂੰ ਰਵਾਨਾ ਕਰਨ ਦਾ ਦ੍ਰਿਸ਼।
Advertisement

ਪੱਤਰ ਪ੍ਰੇਰਕ
ਅੰਮ੍ਰਿਤਸਰ, 5 ਮਾਰਚ
ਆਲ ਇੰਡੀਆ ਇੰਟਰ-ਯੂਨੀਵਰਸਿਟੀ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੇਲੋਡਰੋਮ ਵਿੱਚ ਸ਼ੁਰੂ ਹੋ ਗਈ ਜਿਸ ਵਿੱਚ 60 ਯੂਨੀਵਰਸਿਟੀਆਂ ਦੇ 300 ਤੋਂ ਵੱਧ ਸਾਈਕਲਿਸਟ ਖਿਡਾਰੀ ਭਾਗ ਲੈ ਰਹੇ ਹਨ। ਖੇਡ ਵਿਭਾਗ ਦੇ ਇੰਚਾਰਜ ਡਾ. ਕੰਵਰ ਮਨਦੀਪ ਸਿੰਘ ਨੇ ਦੱਸਿਆ ਕਿ ਅੱਜ ਵੱਖ ਵੱਖ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਪੁਰਸ਼ ਵਰਗ ’ਚ 4 ਕਿਲੋਮੀਟਰ ਵਿਅਕਤੀਗਤ ਪਰਸਿਊਟ ਫਾਈਨਲ ਵਿੱਚ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਿਲਾਲ ਨੇ ਪਹਿਲਾ, ਮਾਧਵ ਯੂਨੀਵਰਸਿਟੀ ਦੇ ਮੂਲਾ ਰਾਮ ਨੇ ਦੂਜਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰਨੂਰ ਅਤੇ ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ ਬੀਕਾਨੇਰ ਦੇ ਰਾਧਾਕ੍ਰਿਸ਼ਨ ਗੋਦਾਰਾ ਨੇ ਕ੍ਰਮਵਾਰ ਤੀਜਾ ਤੇ ਚੌਥਾ ਸਥਾਨ ਪ੍ਰਾਪਤ ਕੀਤਾ।
ਔਰਤਾਂ ਦੇ ਵਰਗ ਵਿੱਚ 3 ਕਿਲੋਮੀਟਰ ਵਿਅਕਤੀਗਤ ਪਰਸਿਊਟ ਫਾਈਨਲ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਮੀਨਾਕਸ਼ੀ ਅਤੇ ਬਬਨ ਪੂਜਾ ਦਾਨੋਲੇ ਨੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ ਜਦਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪਾਰੁਲ ਅਤੇ ਜੋਤੀ ਨੇ ਤੀਜਾ ਅਤੇ ਚੌਥਾ ਸਥਾਨ ਹਾਸਲ ਕੀਤਾ।
ਟਾਈਮ ਟਰਾਇਲ ਵਿਮੈੱਨ ਈਵੈਂਟ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਆਗਾਸ਼ੇ ਸ਼ੁਸ਼ੀਕਲਾ ਨੇ ਪਹਿਲਾ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਵਿਮਲਾ ਨੇ ਦੂਜਾ ਸਥਾਨ ਹਾਸਲ ਕੀਤਾ ਜਦਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਗੰਗੋਤਰੀ ਤੀਜੇ ਸਥਾਨ ’ਤੇ ਰਹੀ। ਇਸੇ ਤਰ੍ਹਾਂ ਪੁਰਸ਼ਾਂ ਦੇ ਟਾਈਮ ਟਰਾਇਲ ਈਵੈਂਟ ਵਿੱਚ, ਐਲਪੀਯੂ ਦੇ ਦਵਿੰਦਰਾ ਬਿਸ਼ਨੋਈ ਜੇਤੂ ਰਹੇ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਮੰਜੂ ਨੱਥੌ ਅਤੇ ਅਜੈ ਪਾਲ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜਿਤੇਂਦਰ ਨੇ ਚੌਥਾ ਸਥਾਨ ਪ੍ਰਾਪਤ ਕੀਤਾ।

Advertisement

Advertisement
Author Image

sukhwinder singh

View all posts

Advertisement
Advertisement
×