ਚੰਦਰਯਾਨ-3 ਨੇ ਚੰਦ ਵੱਲ ਉਡਾਰੀ ਭਰੀ
11:39 AM Jul 14, 2023 IST
ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 14 ਜੁਲਾਈ
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਅੱਜ ਇੱਥੇ ਐੱਨਵੀਐੱਮ3-ਐੱਮ4 ਰਾਕੇਟ ਦੀ ਵਰਤੋਂ ਕਰਦੇ ਹੋਏ ਆਪਣਾ ਤੀਜਾ ਚੰਦਰ ਮਿਸ਼ਨ ਚੰਦਰਯਾਨ-3 ਲਾਂਚ ਕੀਤਾ। ਕੱਲ੍ਹ ਸ਼ੁਰੂ ਹੋਈ 25.30-ਘੰਟੇ ਦੀ ਪੁੱਠੀ ਗਿਣਤੀ ਦੇ ਅੰਤ ਵਿੱਚ ਰਾਕੇਟ ਨੇ ਇੱਥੇ ਪੁਲਾੜ ਲਾਂਚ ਕੇਂਦਰ ਦੇ ਦੂਜੇ ਲਾਂਚ ਪੈਡ ਤੋਂ ਬਾਅਦ ਦੁਪਹਿਰ 2.35 ਵਜੇ ਨਿਰਧਾਰਿਤ ਸਮੇਂ 'ਤੇ ਸ਼ਾਨਦਾਰ ਢੰਗ ਨਾਲ ਅਸਮਾਨ ਵੱਲ ਉਡਾਣ ਭਰੀ। ਜੇਕਰ ਚੰਦ ’ਤੇ ਇਸ ਦੀ 'ਸਾਫਟ ਲੈਂਡਿੰਗ ਭਾਵ ਇਹ ਸੁਰੱਖਿਅਤ ਤਰੀਕੇ ਨਾਲ ਉਤਰਦਾ ਹੈ ਤਾਂ ਭਾਰਤ ਉਨ੍ਹਾਂ ਚੁਣੇ ਹੋਏ ਦੇਸ਼ਾਂ ਦੀ ਸੂਚੀ 'ਚ ਸ਼ਾਮਲ ਹੋ ਜਾਵੇਗਾ, ਜਨਿ੍ਹਾਂ ਨੇ ਅਜਿਹਾ ਕੀਤਾ ਹੈ। ਜੇ ਸਭ ਕੁਝ ਠੀਕ ਰਿਹਾ ਤਾਂ ਇਹ ਅਗਸਤ ਦੇ ਅਖੀਰ ਵਿੱਚ ਚੰਦ ’ਤੇ ਉਤਰੇਗਾ।
Advertisement
Advertisement