ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜਲ ਸਪਲਾਈ ਸਣੇ ਸਾਰੀਆਂ ਸ਼ਿਕਾਇਤਾਂ ਦਾ ਨਿਬੇੜਾ ਜਲਦੀ ਹੋਵੇਗਾ: ਨਿਗਮ ਕਮਿਸ਼ਨਰ

06:41 AM May 25, 2024 IST

ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 24 ਮਈ
ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਨਤਕ ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਇੰਜੀਨੀਅਰਿੰਗ ਵਿੰਗ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ ਤੇ ਨਗਰ ਨਿਗਮ ਅੰਮ੍ਰਿਤਸਰ ਨਾਗਰਿਕਾਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਸਪਲਾਈ ਕਰਨ ਲਈ ਵਚਨਬੱਧ ਹੈ। ਨਿਗਮ ਕਮਿਸ਼ਨਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਨਗਰ ਨਿਗਮ ਵਲੋਂ ਪੀਣ ਵਾਲੇ ਸ਼ੁੱਧ ਪਾਣੀ ਲਈ ਅਤੇ ਸੀਵਰੇਜ਼ ਪਾਈਪਾਂ ਪਾਈਆਂ ਗਈਆਂ ਹਨ, ਪਰ ਕੁੱਝ ਲੋਕ ਪ੍ਰਾਈਵੇਟ ਪਲੰਬਰਾਂ ਰਾਹੀਂ ਪਾਣੀ ਅਤੇ ਸੀਵਰੇਜ ਦੇ ਕੁਨੈਕਸ਼ਨ ਗ਼ੈਰਕਾਨੂੰਨੀ ਢੰਗ ਨਾਲ ਲੈ ਲੈਂਦੇ ਹਨ ਅਤੇ ਇਹ ਕੁਨੈਕਸ਼ਨ ਲਾਉਣ ਸਮੇਂ ਪਾਈਪਾਂ ਟੁੱਟ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਗੁਜਰਾਤ ਗੈਸ ਕੰਪਨੀ ਵੀ ਪੱਛਮੀ ਜ਼ੋਨ ਦੀਆਂ ਵੱਖ-ਵੱਖ ਕਲੋਨੀਆਂ ਵਿੱਚ ਬੁਨਿਆਦੀ ਢਾਂਚਾ ਵਿਛਾ ਰਹੀ ਹੈ ਤੇ ਟ੍ਰੈਚਿੰਗ ਦੌਰਾਨ ਇਹ ਸੀਵਰੇਜ ਦੀਆਂ ਪਾਈਪਾਂ ਨੂੰ ਤੋੜ ਦਿੱਤੀਆਂ ਹਨ। ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਨੇ ਕੰਪਨੀ ਨੂੰ ਸਾਰੇ ਨੁਕਸਾਨ ਦੀ ਮੁਰੰਮਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਕਾਰਜਕਾਰੀ ਇੰਜਨੀਅਰ ਪੱਛਮੀ ਜ਼ੋਨ ਗੁਰਜਿੰਦਰ ਨੇ ਦੱਸਿਆ ਹੈ ਕਿ ਟੀਮ ਪ੍ਰਭਾਵਿਤ ਸਾਰੀਆਂ ਕਲੋਨੀਆਂ ਨਰਾਇਣਗੜ੍ਹ, ਕਰਤਾਰ ਨਗਰ, ਗੁਰੂ ਅਮਰਦਾਸ ਕਲੋਨੀ, ਹਮੀਦਪੁਰਾ, ਨਿਊ ਰਣਜੀਤਪੁਰਾ, ਛੋਟਾ ਹਰੀਪੁਰਾ, ਸੰਧੂ ਕਲੋਨੀ ਦੀ ਚੈਕਿੰਗ ਕਰ ਰਹੀ ਹੈ। ਛੇਹਰਟਾ ਤੇ ਭੱਲਾ ਕਲੋਨੀ ਅਤੇ ਪੀਣ ਵਾਲੇ ਪਾਣੀ ਸਬੰਧੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਯਤਨ ਜਾਰੀ ਹਨ।

Advertisement

Advertisement
Advertisement