For the best experience, open
https://m.punjabitribuneonline.com
on your mobile browser.
Advertisement

ਆਲੀਆ ਨੇ ਗੀਤ ‘ਵੇ ਕਮਲਿਆ’ ਦੇ ਰਿਲੀਜ਼ ਸਮਾਰੋਹ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

07:44 AM Jul 20, 2023 IST
ਆਲੀਆ ਨੇ ਗੀਤ ‘ਵੇ ਕਮਲਿਆ’ ਦੇ ਰਿਲੀਜ਼ ਸਮਾਰੋਹ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ
Advertisement

ਮੁੰਬਈ: ਬੌਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਆਪਣੀ ਆਉਣ ਵਾਲੀ ਫ਼ਿਲਮ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਨੀ’ ਦੇ ਕੱਲ੍ਹ ਦਿੱਲੀ ਵਿੱਚ ਰਿਲੀਜ਼ ਕੀਤੇ ਗਏ ਗੀਤ ‘ਵੇ ਕਮਲਿਆ’ ਦੀ ਰਿਲੀਜ਼ ਸਬੰਧੀ ਕਰਵਾਏ ਸਮਾਗਮ ਦੀ ਰਣਬੀਰ ਸਿੰਘ ਨਾਲ ਤਸਵੀਰ ਸਾਂਝੀ ਕੀਤੀ ਹੈ। ਜਾਣਕਾਰੀ ਅਨੁਸਾਰ ਗੀਤ ਦੇ ਰਿਲੀਜ਼ ਸਮਾਗਮ ਵਿੱਚ ਆਲੀਆ ਭੱਟ ਤੇ ਰਣਬੀਰ ਸਿੰਘ ਦੋਵੇਂ ਸ਼ਾਮਲ ਹੋਏ ਸਨ। ਇਸ ਸਬੰਧ ਤਸਵੀਰ ਆਲੀਆ ਭੱਟ ਨੇ ਇੰਸਟਾਗ੍ਰਾਮ ’ਤੇ ਅੱਜ ਸਾਂਝੀ ਕੀਤੀ ਹੈ। ਆਲੀਆ ਨੇ ਕਿਹਾ ‘‘ਦਿਲ ਵਾਲੀ ਦਿੱਲੀ ਮੇਂ ਅਪਨੀ ਕਹਾਨੀ ਲੇਕਰ ਆਏ ਹੈਂ ਰੌਕੀ ਔਰ ਰਾਨੀ’’। ਫਿਲਮ ਵਿੱਚ ਰਾਣੀ ਦੀ ਭੂਮਿਕਾ ਨਿਭਾਉਣ ਵਾਲੀ ਆਲੀਆ ਸਮਾਗਮ ’ਚ ਸਾੜ੍ਹੀ ਪਾ ਕੇ ਪੁੱਜੀ ਸੀ, ਜਿਸ ਵਿੱਚ ਉਹ ਬਹੁਤ ਪ੍ਰਭਾਵਸ਼ਾਲੀ ਲੱਗ ਰਹੀ ਸੀ। ਜਦਕਿ ਰਣਬੀਰ ਕਾਲੇ ਸੂਟ ਵਿੱਚ ਕਾਫ਼ੀ ਫੱਬ ਰਿਹਾ ਸੀ। ਗੀਤ ਲਾਂਚ ਕਰਨ ਸਮੇਂ ਆਲੀਆ ਤੇ ਰਣਬੀਰ ਖੁਸ਼ ਨਜ਼ਰ ਆਏ। ਉਨ੍ਹਾਂ ਪ੍ਰਸ਼ੰਸਕਾਂ ਤੇ ਮੀਡੀਆ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਅਤੇ ਸਮਾਗਮ ’ਚ ਦੋਵਾਂ ਨੇ ਲੋਕਾਂ ਦਾ ਮਨੋਰੰਜਨ ਵੀ ਕੀਤਾ। -ਏਐਨਆਈ

Advertisement

Advertisement
Tags :
Author Image

joginder kumar

View all posts

Advertisement
Advertisement
×