For the best experience, open
https://m.punjabitribuneonline.com
on your mobile browser.
Advertisement

ਆਲੀਆ ਭੱਟ ਨੇ ਰਾਹਾ ਨੂੰ ਆਪਣਾ ਗੀਤ ਦਿਖਾਇਆ

08:23 AM Oct 08, 2024 IST
ਆਲੀਆ ਭੱਟ ਨੇ ਰਾਹਾ ਨੂੰ ਆਪਣਾ ਗੀਤ ਦਿਖਾਇਆ
Advertisement

ਨਵੀਂ ਦਿੱਲੀ: ਬੌਲੀਵੁੱਡ ਅਦਾਕਾਰਾ ਆਲੀਆ ਭੱਟ ਆਪਣੀ ਆਉਣ ਵਾਲੀ ਫਿਲਮ ‘ਜਿਗਰਾ’ ਦੀ ਪ੍ਰਮੋਸ਼ਨ ਵਿਚ ਰੁੱਝੀ ਹੋਈ ਹੈ, ਉਸ ਨੇ ਆਪਣੀ ਫਿਲਮ ਲਈ ਅੱਜ ਦਿੱਲੀ ਵਿਚ ਪ੍ਰਚਾਰ ਕੀਤਾ। ਇਹ ਫਿਲਮ 11 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਇਸ ਮੌਕੇ ਪੱਤਰਕਾਰ ਨੇ ਆਲੀਆ ਨੂੰ ਸਵਾਲ ਕੀਤਾ ਕਿ ਉਹ ਆਪਣੀ ਲੜਕੀ ਰਾਹਾ ਨੂੰ ਪਹਿਲੀ ਫਿਲਮ ਕਿਹੜੀ ਦਿਖਾਏਗੀ ਤਾਂ ਆਲੀਆ ਨੇ ਕਿਹਾ ਕਿ ਇਹ ਫੈਸਲਾ ਕਰਨਾ ਮਹੱਤਵਪੂਰਨ ਹੈ ਪਰ ਇਸ ਬਾਰੇ ਉਸ ਨੇ ਹਾਲੇ ਤੈਅ ਨਹੀਂ ਕੀਤਾ ਪਰ ਇਕ ਦਿਨ ਪਹਿਲਾਂ ਹੀ ਉਸ ਦੀ ਲੜਕੀ ਨੇ ਉਸ (ਆਲੀਆ) ਦਾ ਪਹਿਲਾ ਗੀਤ ‘ਰਾਧਾ ਤੇਰੀ ਚੁਨਰੀ’ ਦੇਖਿਆ ਸੀ। ਆਲੀਆ ਨੇ ਕਿਹਾ, ‘ਰਾਹਾ ਹਾਲੇ ਦੋ ਸਾਲ ਦੀ ਹੈ ਤੇ ਉਸ ਨੂੰ ਗੀਤਾਂ ਦਾ ਥੋੜ੍ਹਾ ਥੋੜ੍ਹਾ ਹਿੱਸਾ ਦਿਖਾ ਰਹੀ ਹਾਂ, ਰਾਹਾ ਨੇ ਸਭ ਤੋਂ ਪਹਿਲਾਂ ਫਿਲਮ ‘ਬ੍ਰਹਮਾਸਤਰ’ ਦਾ ਗੀਤ ‘ਕੇਸਰੀਆ’ ਦੇਖਿਆ ਸੀ। ਜ਼ਿਕਰਯੋਗ ਹੈ ਕਿ ਰਾਹਾ ਦਾ ਜਨਮ ਨਵੰਬਰ 2022 ਵਿੱਚ ਹੋਇਆ ਸੀ। -ਏਐੱਨਆਈ

Advertisement

Advertisement
Advertisement
Author Image

sukhwinder singh

View all posts

Advertisement