ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ALH fleet grounded ਐਡਵਾਂਸਡ ਲਾਈਟ ਹੈਲੀਕਾਪਟਰਾਂ ਦੇ ਉਡਾਣ ਭਰਨ ਉੱਤੇ ਰੋਕ

09:29 PM Jan 11, 2025 IST
ਐਡਵਾਂਸਡ ਲਾਈਟ ਹੈਲੀਕਾਪਟਰਾਂ ਦੀ ਫਲੀਟ।

ਅਜੈ ਬੈਨਰਜੀ
ਨਵੀ ਦਿੱਲੀ, 11 ਜਨਵਰੀ
ਕੋਸਟ ਗਾਰਡਜ਼ ਦਾ ਐਡਵਾਂਸਡ ਲਾਈਟ ਹੈਲੀਕਾਪਟਰ (ਏਐੱਲਐੱਚ) ਪਿਛਲੇ ਹਫ਼ਤੇ ਗੁਜਰਾਤ ਦੇ ਪੋਰਬੰਦਰ ਵਿਚ ਹਾਦਸਾਗ੍ਰਸਤ ਹੋਣ ਮਗਰੋਂ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ (ਐੱਚਏਐੱਲ) ਨੇ ਹਥਿਆਰਬੰਦ ਬਲਾਂ ਨੂੰ 330 ਹੈਲੀਕਾਪਟਰਾਂ ਦੀ ਪੂਰੀ ਫਲੀਟ ਵਰਤਣ ਤੋਂ ਰੋਕ ਦਿੱਤਾ ਹੈ। ਐਡਵਾਂਸਡ ਲਾਈਟ ਹੈਲੀਕਾਪਟਰਾਂ ਦਾ ਨਿਰਮਾਣ ਕਰਨ ਵਾਲੀ ਐੱਚਏਐੱਲ ਨੇ ਕਿਹਾ ਕਿ ਜਦੋਂ ਤੱਕ ਪੋਰਬੰਦਰ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗਦਾ ਤੇ ਇਨ੍ਹਾਂ ਨੂੰ ਦੂਰ ਕਰਨ ਦੇ ਲੋੜੀਂਦੇ ਉਪਾਅ ਨਹੀਂ ਕੀਤੇ ਜਾਂਦੇ, ਉਦੋਂ ਤੱਕ ਸਾਰੇ ਅਪਰੇਟਰਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਨ੍ਹਾਂ ਹੈਲੀਕਾਪਟਰਾਂ ਨੂੰ ਨਾ ਉਡਾਉਣ। ਗੁਜਰਾਤ ਦੇ ਪੋਰਬੰਦਰ ਵਿਚ 5 ਜਨਵਰੀ ਨੂੰ ਹੋਏ ਹਾਦਸੇ ਵਿਚ ਕੋਸਟ ਗਾਰਡ ਦੇ ਤਿੰਨ ਜਵਾਨਾਂ ਦੀ ਮੌਤ ਹੋ ਗਈ ਸੀ।
ਦੱਸਣਾ ਬਣਦਾ ਹੈ ਕਿ ਭਾਰਤੀ ਹਵਾਈ ਸੈਨਾ, ਥਲ ਸੈਨਾ ਤੇ ਕੋਸਟ ਗਾਰਡ ਕੋਲ 330 ਐਡਵਾਂਸਡ ਲਾਈਟ ਹੈਲੀਕਾਪਟਰਾਂ ਦੀ ਫਲੀਟ ਹੈ। ਕੁਝ ਪ੍ਰਾਈਵੇਟ ਅਪਰੇਟਰਜ਼ ਵੀ ਇਹ ਹੈਲੀਕਾਪਟਰ ਉਡਾਉਂਦੇ ਹਨ। ਹਾਦਸਾਗ੍ਰਸਤ ਹੋਏ ਹੈਲੀਕਾਪਟਰ ਦੇ ਫਲਾਈਟ ਡੇਟਾ ਰਿਕਾਰਡਰ ਤੇ ਕੋਕਪਿਟ ਵੁਆਇਸ ਰਿਕਾਰਡਰ ਦੀ ਸ਼ੁਰੂਆਤੀ ਸਮੀਖਿਆ ਤੋਂ ਸੰਕੇਤ ਮਿਲਿਆ ਹੈ ਕਿ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਤੋਂ ਤਿੰਨ-ਚਾਰ ਸਕਿੰਟ ਪਹਿਲਾਂ ਪਾਇਲਟ ਦਾ ਇਸ ’ਤੇ ਕੰਟਰੋਲ ਨਹੀਂ ਰਿਹਾ ਸੀ। ਉਂਝ ਹਾਦਸੇ ਦੇ ਕਾਰਨਾਂ ਦੀ ਅਜੇ ਵੀ ਜਾਂਚ ਕੀਤੀ ਜਾ ਰਹੀ ਹੈ। ਪਿਛਲੇ 15 ਮਹੀਨਿਆਂ ਵਿੱਚ ALH ਨੂੰ ਦਰਪੇਸ਼ ਇਹ ਦੂਜਾ ਵੱਡਾ ਮੁੱਦਾ ਹੈ। ਇਸ ਤੋਂ ਪਹਿਲਾਂ ਅਕਤੂਬਰ 2023 ਵਿੱਚ ਰੱਖਿਆ ਮੰਤਰਾਲੇ ਨੇ ਪੂਰੀ ਫਲੀਟ ਦੇ ਉਡਾਣ ਭਰਨ ’ਤੇ ਰੋਕ ਲਾ ਦਿੱਤੀ ਸੀ। ਉਦੋਂ ਅਰੁਣਾਚਲ ਪ੍ਰਦੇਸ਼ ਵਿੱਚ ਟੂਟਿੰਗ ਨੇੜੇ ਇੱਕ ਹਾਦਸੇ ਵਿੱਚ ਪੰਜ ਫੌਜੀਆਂ ਦੀ ਮੌਤ ਹੋ ਗਈ ਸੀ। ਏਐੱਲਐੱਚ ਦੀ ਪੂਰੀ ਫਲੀਟ ਨੂੰ ਗਰਾਊਂਡ ਕਰਨਾ ਭਾਰਤੀ ਥਲ ਸੈਨਾ ਲਈ ਵੱਡਾ ਝਟਕਾ ਹੈ, ਕਿਉਂਕਿ ਤਲਾਸ਼ੀ ਤੇ ਰਾਹਤ ਕਾਰਜਾਂ ਸਣੇ ਵੱਖ ਵੱਖ ਮਿਸ਼ਨਾਂ ਲਈ ਫੌਜ ਦੀ ਇਨ੍ਹਾਂ ਹੈਲੀਕਾਪਟਰਾਂ ’ਤੇ ਹੀ ਟੇਕ ਰਹਿੰਦੀ ਹੈ।

Advertisement

Advertisement