ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਐਲਗਰਾਂ ਸੁਆਂ ਨਦੀ ’ਤੇ ਬਣਿਆ ਪੁਲ ਬੰਦ ਕਰਨ ਦਾ ਮਾਮਲਾ ਮੁੜ ਭਖਿਆ

07:17 AM May 19, 2024 IST
ਐਲਗਰਾਂ ਪੁਲ ਦੀ ਮੁਰੰਮਤ ਦੀ ਮੰਗ ਲਈ ਇਕੱਠੇ ਹੋਏ ਲੋਕ।

ਬਲਵਿੰਦਰ ਰੈਤ
ਨੂਰਪੁਰ ਬੇਦੀ, 18 ਮਈ
ਐਲਗਰਾਂ ਸੁਆਂ ਨਦੀ ਤੇ ਪੰਜਾਬ ਤੇ ਹਿਮਾਚਲ ਪ੍ਰਦੇਸ਼ ਨੂੰ ਆਪਸ ਵਿੱਚ ਜੋੜਨ ਵਾਲਾ ਪੱਕਾ ਪੁਲ ਨਕਾਰਾ ਹੋਣ ਕਾਰਨ ਪੀਡਬਲਯੂਡੀ ਵਿਭਾਗ ਨੇ ਕਾਫੀ ਸਮੇਂ ਤੋਂ ਬੰਦ ਕਰ ਦਿੱਤਾ ਗਿਆ ਸੀ, ਪੰਜ ਮਹੀਨੇ ਬੀਤਣ ਦੇ ਬਾਵਜੂਦ ਹੁਣ ਤੱਕ ਕੋਈ ਮੁਰੰਮਤ ਨਾ ਹੋਣ ਕਾਰਨ ਰਾਹਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਪੱਕਾ ਪੁਲ ਅਕਾਲੀ-ਭਾਜਪਾ ਗਠਜੋੜ ਸਰਕਾਰ ਵੇਲੇ ਪੰਜਾਬ ਦੇ ਤਤਕਾਲੀ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਣਾ ਕੇ ਇਲਾਕੇ ਦੇ ਲੋਕਾਂ ਨੂੰ ਬਹੁਤ ਵੱਡਾ ਤੋਹਫਾ ਦਿੱਤਾ ਸੀ। ਇਹ ਪੁਲ ਪੰਜਾਬ ਨੂੰ ਹਿਮਾਚਲ ਪ੍ਰਦੇਸ਼ ਨੂੰ ਆਪਣੇ ਨਾਲ ਜੋੜਦਾ ਹੈ। ਪੁਲ ਐਲਗਰਾਂ ਸੁਆਂ ਨਦੀ ਵਿੱਚ ਕੀਤੀ ਨਾਜਾਇਜ਼ ਮਾਈਨਿੰਗ ਦੀ ਭੇਟ ਚੜਿਆ ਹੈ ਤੇ ਇਸ ਦੇ ਲਗਭਗ ਛੇ ਪਿੱਲਰ ਨਾਜਾਇਜ਼ ਮਾਈਨਿੰਗ ਅਤੇ ਨਦੀ ’ਚ ਆਏ ਬਰਸਾਤੀ ਪਾਣੀ ਨਾਲ ਨੁਕਸਾਨੇ ਗਏ ਹਨ ਜਿਸ ਕਰਨ ਸਬੰਧਿਤ ਵਿਭਾਗ ਨੇ ਇਸ ਪੁਲ ਨੂੰ ਅਣਮਿਥੇ ਸਮੇਂ ਲਈ ਬੰਦ ਕਰ ਦਿੱਤਾ ਹੈ। ਲੋਕਾਂ ਨੇ ਆਪ ਉਦਮ ਕਰਕੇ ਨਦੀ ’ਤੇ ਆਰਜ਼ੀ ਪੁਲ ਬਣਾ ਕੇ ਆਵਾਜਾਈ ਨੂੰ ਬਹਾਲ ਕੀਤਾ ਹੈ ਪਰ ਬਰਸਾਤ ਦੇ ਮੌਸਮ ਵਿੱਚ ਸੁਆਂ ਨਦੀ ਹੜ੍ਹ ਦਾ ਪਾਣੀ ਆਉਣ ਕਾਰਨ ਸੰਪਰਕ ਮੁੜ ਟੁੱਟ ਜਾਵੇਗਾ ਜਿਸ ਨਾਲ ਵੱਡੀ ਸਮੱਸਿਆ ਖੜ੍ਹੀ ਹੋ ਜਾਵੇਗੀ। ਪੁਲ ਦੀ ਮੁਰੰਮਤ ਨੂੰ ਲੈ ਕੇ ਅੱਜ ਇਲਾਕੇ ਦੇ ਲੋਕਾਂ ਦਾ ਇੱਕ ਇਕੱਠ ਸਮਾਜ ਸੇਵੀ ਵਿਸ਼ਾਲ ਸੈਣੀ ਐਡਵੋਕੇਟ ਅਤੇ ਅਸ਼ਵਨੀ ਕੁਮਾਰ ਆਸ਼ੂ ਦਘੋੜ ਦੀ ਆਗਵਾਈ ਵਿੱਚ ਸੁਆਂ ਨਦੀ ਦੇ ਪੁਲ ’ਤੇ ਕੀਤਾ ਗਿਆ। ਇਕੱਠ ਵਿੱਚ ਵਿਸ਼ਾਲ ਸੈਣੀ ਅਤੇ ਅਸ਼ਵਨੀ ਕੁਮਾਰ ਆਸ਼ੂ ਤੋਂ ਇਲਾਵਾ ਮੋਤੀ ਲਾਲ, ਹਰਦੇਵ ਸਿੰਘ, ਕੇਸਰ ਸਿੰਘ, ਮਨਜੀਤ ਸਿੰਘ, ਜਗਦੀਪ ਸਿੰਘ ਅਜ਼ਾਦ ਉਮੀਦਵਾਰ, ਰਮਜਾਨ ਖਾਨ, ਧਰਮਿੰਦਰ ਸਿੰਘ, ਹਰਮਨ, ਪਰਮਿੰਦਰ ਸਿੰਘ ਬੇਲਾ, ਤਰਸੇਮ ਲਾਲ, ਬਾਬਾ ਅਮਰੀਕ ਸਿੰਘ ਸ਼ਾਮਲ ਹੋਏ। ਇਕੱਠ ਵਿੱਚ ਇਹ ਫ਼ੈਸਲਾ ਕੀਤਾ ਗਿਆ ਕਿ ਮੰਗਲਵਾਰ ਨੂੰ ਐੱਸਡੀਐੱਮ ਨੰਗਲ ਨੂੰ ਇੱਕ ਮੰਗ ਪੱਤਰ ਦੇ ਕੇ ਇਸ ਪੁਲ ਦੀ ਮੁਰੰਮਤ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਇਸ ਪੁਲ ਦੀ ਮੁਰੰਮਤ ਦਾ ਕੋਈ ਹੱਲ ਦਿਖਦਾ ਨਜ਼ਰ ਨਾ ਆਇਆ ਤਾਂ ਇਲਾਕੇ ਦੇ ਲੋਕਾਂ ਵੱਲੋਂ ਪੱਕਾ ਮੋਰਚਾ ਲਗਾਇਆ ਜਾਵੇਗਾ।

Advertisement

ਵਿਭਾਗ ਕੋਲ ਬਜਟ ਨਹੀਂ: ਜੇਈ

ਇਸ ਸਬੰਧੀ ਜਦੋਂ ਸਬੰਧਤ ਵਿਭਾਗ ਦੇ ਜੇਈ ਬਲਵਿੰਦਰ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਪੁਲ ਦੀ ਮੁਰੰਮਤ ਲਈ ਬਜਟ ਮੰਗ ਕੀਤੀ ਗਈ ਹੈ ਜਦੋਂ ਪੈਸਾ ਆ ਜਾਵੇਗਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਪਰ ਫਿਲਹਾਲ ਪੁਲ ਦੀ ਮੁਰੰਮਤ ਲਈ ਕੋਈ ਬਜਟ ਨਹੀਂ ਹੈ।

Advertisement
Advertisement
Advertisement