ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਜਨਾਲਾ: ਰਾਵੀ ’ਚ ਪਾਣੀ ਦਾ ਪੱਧਰ ਵਧਣਾ ਸ਼ੁਰੂ, ਹੜ੍ਹ ਦੇ ਖ਼ਤਰੇ ਕਾਰਨ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਕਿਹਾ

12:08 PM Jul 19, 2023 IST

ਸੁਖਦੇਵ ਸੁੱਖ
ਅਜਨਾਲਾ, 19 ਜੁਲਾਈ
ਹਿਮਾਚਲ ਪ੍ਰਦੇਸ਼ ਵਿੱਚ ਹੋ ਰਹੀ ਬਰਸਾਤ ਕਾਰਨ ਉਜ ਦਰਿਆ ਵਿੱਚੋਂ ਕਰੀਬ ਢਾਈ ਲੱਖ ਕਿਊਸਿਕ ਪਾਣੀ ਛੱਡਣ ਕਾਰਨ ਇਹ ਪਾਣੀ ਰਾਵੀ ਦਰਿਆ ਵਿੱਚ ਮਿਲਣ ਨਾਲ ਹੁਣ ਰਾਵੀ ਦਰਿਆ ਵਿੱਚ 3ਲੱਖ ਕਿਊਸਿਕ ਤੋਂ ਜ਼ਿਆਦਾ ਪਾਣੀ ਚੱਲੇਗਾ, ਜਿਸ ਨਾਲ ਸਰਹੱਦੀ ਖੇਤਰ ਅੰਦਰ ਵੱਸਦੇ ਲੋਕਾਂ ਅੰਦਰ ਸਹਿਮ ਪੈਦਾ ਹੋ ਗਿਆ ਹੈ। ਪਾਣੀ ਵਧਣ ਕਾਰਨ ਦਰਿਆ ਨੇੜਲੇ ਸਥਾਨਾਂ ’ਤੇ ਵੱਸਦੇ ਲੋਕਾਂ ਨੂੰ ਉੱਚੀਆਂ ਥਾਵਾਂ ’ਤੇ ਜਾਣ ਅਤੇ ਹੜ੍ਹ ਦੇ ਸੰਭਾਵੀ ਖ਼ਤਰੇ ਤੋਂ ਸੁਚੇਤ ਕਰਨ ਲਈ ਪ੍ਰਸ਼ਾਸਨ ਨੇ ਪਿੰਡਾਂ ਦੇ ਗੁਰਦੁਆਰਿਆਂ ਵਿਚੋਂ ਮੁਨਿਆਦੀ ਕਰਵਾਈ ਜਾ ਰਹੀ ਹੈ।

Advertisement

ਇਸ ਦੌਰਾਨ ਅੰਮ੍ਰਿਤਸਰ ਤੋਂ ਜਗਤਾਰ ਸਿੰਘ ਲਾਂਬਾ ਦੀ ਰਿਪੋਰਟ ਮੁਤਾਬਕ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਰਾਵੀ ਦਰਿਆ ਦੇ ਨੇੜੇ ਰਹਿੰਦੇ ਲੋਕਾਂ ਨੂੰ ਚੌਕਸ ਕਰਦੇ ਦੱਸਿਆ ਹੈ ਕਿ ਬੀਤੀ ਰਾਤ ਰਾਵੀ ਦਰਿਆ ਵਿਚ ਉਜ ਦਰਿਆ ਤੋਂ ਢਾਈ ਲੱਖ ਕਿਊਸਿਕ ਪਾਣੀ ਛੱਡੇ ਜਾਣ ਕਾਰਨ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵਧੇਗਾ। ਇਸ ਲਈ ਕੋਈ ਵੀ ਰਾਵੀ ਦਰਿਆ ਤੋਂ ਪਾਰ ਨਾ ਜਾਵੇ ਅਤੇ ਦਰਿਆ ਦੇ ਨੇੜੇ ਰਹਿੰਦੇ ਲੋਕ ਵੀ ਬੰਨ੍ਹ ਤੋਂ ਦੂਰ ਰਹਿਣ। ਪ੍ਰਸ਼ਾਸਨ ਕਿਸੇ ਵੀ ਸਥਿਤੀ ਨਾ ਨਜਿੱਠਣ ਲਈ ਪੂਰੀ ਤਰਾਂ ਤਿਆਰ ਹੈ ਪਰ ਇਸ ਲਈ ਜਨਤਾ ਦੇ ਸਾਥ ਦੀ ਲੋੜ ਹੈ। ਫਿਲਹਾਲ ਲੋਕ ਦਰਿਆ ਪਾਰ ਨਾ ਜਾਣ ਤੇ ਆਪਣੇ ਪਸ਼ੂ ਨੂੰ ਵੀ ਦਰਿਆ ਤੋਂ ਦੂਰ ਰੱਖਣ। ਪਾਣੀ ਅੱਜ ਸ਼ਾਮ ਤੱਕ ਰਾਵੀ ਦੇ ਅੰਮ੍ਰਿਤਸਰ ਜ਼ਿਲ੍ਹੇ ਵਾਲੇ ਇਲਾਕੇ ਵਿਚ ਆਉਣਾ ਹੈ ਪਰ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੋਣ ਕਾਰਨ ਇਲਾਕਾ ਵਾਸੀ ਅੱਜ ਦਨਿ ਵੇਲੇ ਵੀ ਦਰਿਆ ਤੋਂ ਦੂਰ ਰਹਿਣ।

Advertisement
Advertisement
Tags :
ਅਜਨਾਲਾਸੁਰੱਖਿਅਤਸ਼ੁਰੂਹੜ੍ਹਕਾਰਨਕਿਹਾ:ਖ਼ਤਰੇਥਾਵਾਂਪੱਧਰਪਾਣੀ:ਰਾਵੀਲੋਕਾਂਵਧਣਾ