ਅਜੀਤ ਡੋਵਾਲ ਵੱਲੋਂ ਸ੍ਰੀਲੰਕਾ ਦੇ ਰਾਸ਼ਟਰਪਤੀ ਨਾਲ ਮੁਲਾਕਾਤ
07:40 AM Aug 31, 2024 IST
ਕੋਲੰਬੋ, 30 ਅਗਸਤ
ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਅੱਜ ਸ੍ਰੀ ਲੰਕਾ ਦੇ ਰਾਸ਼ਟਰਪਤੀ ਰਨਿਲ ਵਿਕਰਮਸਿੰਘੇ ਨਾਲ ਮੁਲਾਕਾਤ ਕੀਤੀ ਤੇ ਮੌਜੂਦਾ ਦੁਵੱਲੇ ਆਰਥਿਕ ਸਹਿਯੋਗ ਬਾਰੇ ਵਿਚਾਰ ਚਰਚਾ ਕੀਤੀ। ਡੋਵਾਲ ਕੋਲੰਬੋ ਸੁਰੱਖਿਆ ਕਾਨਕਲੇਵ ਵਿਚ ਸ਼ਾਮਲ ਹੋਣ ਲਈ ਵੀਰਵਾਰ ਨੂੰ ਹੀ ਇਥੇ ਪੁੱਜ ਗਏ ਸਨ। ਡੋਵਾਲ ਅੱਜ ਸਵੇਰੇ ਰਾਸ਼ਟਰਪਤੀ ਸਕੱਤਰੇਤ ਵਿਚ ਰਾਸ਼ਟਰਪਤੀ ਵਿਕਰਮਸਿੰਘੇ ਨੂੰ ਮਿਲੇ। ਇਸ ਦੌਰਾਨ ਦੋਵਾਂ ਆਗੂਆਂ ਨੇ ਸ੍ਰੀਲੰਕਾ ਤੇ ਭਾਰਤ ਦਰਮਿਆਨ ਆਰਥਿਕ ਸਹਿਯੋਗ ਬਾਰੇ ਚਰਚਾ ਕੀਤੀ। ਇਸ ਮੌਕੇ ਕੌਮੀ ਸੁਰੱਖਿਆ ਬਾਰੇ ਰਾਸ਼ਟਰਪਤੀ ਦੇ ਸੀਨੀਅਰ ਸਲਾਹਕਾਰ ਸਗਲਾ ਰਤਨਾਨਾਇਕੇ ਵੀ ਮੌਜੂਦ ਸਨ। ਕੋਲੰਬੋ ਸਕਿਓਰਿਟੀ ਕਾਨਕਲੇਵ ਵਿਚ ਭਾਰਤ, ਸ੍ਰੀਲੰਕਾ, ਮਾਲਦੀਵਜ਼ ਤੇ ਮੌਰੀਸ਼ਸ ਦੇ ਕੌਮੀ ਸੁਰੱਖਿਆ ਸਲਾਹਕਾਰਾਂ ਤੇ ਡਿਪਟੀ ਐੱਨਐੱਸਏ’ਜ਼ ਸ਼ਾਮਲ ਹੋਏ। ਬੰਗਲਾਦੇਸ਼ ਤੇ ਸੈਸ਼ਲਜ਼ ਨਿਗਰਾਨ ਵਜੋਂ ਸ਼ਾਮਲ ਸਨ। ਕਾਨਕਲੇਵ ਦਾ ਮੁੱਖ ਏਜੰਡਾ ਸਾਗਰੀ ਸੁਰੱਖਿਆ, ਅਤਿਵਾਦ ਦਾ ਟਾਕਰਾ ਤੇ ਸਾਈਬਰ ਸੁਰੱਖਿਆ ਸੀ। -ਪੀਟੀਆਈ
Advertisement
Advertisement