ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਜੈ ਦੇਵਗਨ ਦੀ ਫਿਲਮ ‘ਨਾਮ’ ਅਗਲੇ ਮਹੀਨੇ ਹੋਵੇਗੀ ਰਿਲੀਜ਼

08:50 AM Oct 27, 2024 IST

ਮੁੰਬਈ: ਬੌਲੀਵੁੱਡ ਅਦਾਕਾਰ ਅਜੈ ਦੇਵਗਨ ਦੀ ਆਉਣ ਵਾਲੀ ਫਿਲਮ ‘ਨਾਮ’ 22 ਨਵੰਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਦਾ ਫਿਲਮਾਂਕਣ 2014 ਵਿੱਚ ਹੋਇਆ ਸੀ ਪਰ ਫਿਲਮ ਦੇ ਨਿਰਮਾਤਾਵਾਂ ’ਚੋਂ ਇੱਕ ਦਾ ਦੇਹਾਂਤ ਹੋਣ ਕਾਰਨ ਇਸ ਦੀ ਫਿਲਮ ਦੀ ਰਿਲੀਜ਼ ਵਿੱਚ ਦੇਰ ਹੋ ਗਈ। ਫਿਲਮ ਦਾ ਨਿਰਦੇਸ਼ਨ ਅਨੀਸ਼ ਬਜ਼ਮੀ, ਜਦਕਿ ਨਿਰਮਾਣ ਅਨਿਲ ਰੂੰਗਟਾ ਨੇ ਕੀਤਾ ਹੈ। ਬਜ਼ਮੀ ਅਤੇ ਅਜੈ ਦੇਵਗਨ ਦਾ ਇਹ ਚੌਥਾ ਸਾਂਝਾ ਪ੍ਰਾਜੈਕਟ ਹੈ। ਇਸ ਤੋਂ ਪਹਿਲਾਂ ਇਹ ਜੋੜੀ 1995 ਵਿੱਚ ਰਿਲੀਜ਼ ਹੋਈ ਫਿਲਮ ‘ਹਲਚਲ’, 1998 ਵਿੱਚ ਰਿਲੀਜ਼ ਹੋਈ ‘ਪਿਆਰ ਤੋਂ ਹੋਨਾ ਹੀ ਥਾ’ ਅਤੇ 2022 ਵਿੱਚ ਆਈ ਫਿਲਮ ‘ਦੀਵਾਨਗੀ’ ਵਿੱਚ ਇਕੱਠਿਆਂ ਕੰਮ ਕਰ ਚੁੱਕੀ ਹੈ। ਨਿਰਮਾਤਾਵਾਂ ਨੇ ਇਸ ਫਿਲਮ ਦੇ ਨਾਮ ਦੇ ਨਾਲ-ਨਾਲ ਅੱਜ ਇਸ ਦਾ ਪੋਸਟਰ ਵੀ ਰਿਲੀਜ਼ ਕੀਤਾ ਹੈ। ਇਸ ਵਿੱਚ ਭੂਮਿਕਾ ਚਾਵਲਾ ਅਤੇ ਸਮੀਰਾ ਰੈੱਡੀ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੀਆਂ। ਇਸੇ ਦੌਰਾਨ ਅਜੈ ਦੇਵਗਨ ਦੀ ‘ਸਿੰਘਮ ਅਗੇਨ’ ਅਤੇ ਬਜ਼ਮੀ ਦੀ ‘ਭੂਲ ਭੁਲੱਈਆ’ ਪਹਿਲੀ ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ। ‘ਸਿੰਘਮ ਅਗੇਨ’ ਦਾ ਨਿਰਦੇਸ਼ਨ ਰੋਹਿਤ ਸ਼ੈੱਟੀ ਨੇ ਕੀਤਾ ਹੈ, ਜਿਸ ਵਿੱਚ ਕਰੀਨਾ ਕਪੂਰ ਖਾਨ, ਦੀਪਿਕਾ ਪਾਦੂਕੋਨ, ਅਕਸ਼ੈ ਕੁਮਾਰ, ਟਾਈਗਰ ਸ਼ਰਾਫ ਅਤੇ ਰਣਵੀਰ ਸਿੰਘ ਅਹਿਮ ਭੂਮਿਕਾਵਾਂ ਵਿੱਚ ਹਨ। ਹਾਲ ਹੀ ਵਿੱਚ ਇਸ ਫਿਲਮ ਦਾ ਟਰੇਲਰ ਰਿਲੀਜ਼ ਕੀਤਾ ਗਿਆ। ਇਹ ਫਿਲਮ 2011 ਵਿੱਚ ਰਿਲੀਜ਼ ਹੋਈ ਫਿਲਮ ‘ਸਿੰਘਮ’ ਦਾ ਤੀਜਾ ਭਾਗ ਹੈ। ਇਸ ਫਿਲਮ ਦਾ ਦੂਜਾ ਭਾਗ ਵਿੱਚ ‘ਸਿੰਘਮ ਰਿਟਰਨਜ਼’ 2014 ਵਿੱਚ ਰਿਲੀਜ਼ ਹੋਇਆ ਸੀ। -ਪੀਟੀਆਈ

Advertisement

Advertisement