ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Aishwarya Rai ਨੇ ਲਈ Abhishek ਨਾਲ ਸੈਲਫ਼ੀ, ਤਲਾਕ ਦੀਆਂ ਅਫਵਾਹਾਂ ਨੂੰ ਦਿੱਤਾ ਵਿਰਾਮ

01:58 PM Dec 06, 2024 IST
Photo Anu Ranjan/insta

ਮੁੰਬਈ, 6 ਦਸੰਬਰ

Advertisement

Aishwarya Rai: ਤਲਾਕ ਦੀਆਂ ਅਫਵਾਹਾਂ ’ਤੇ ਵਿਰਾਮ ਲਗਾਉਂਦੇ ਹੋਏ ਅਦਾਕਾਰਾ ਐਸ਼ਵਰਿਆ ਰਾਏ ਬੱਚਨ (Aishwarya Rai) ਦੀ ਆਪਣੇ ਪਤੀ ਅਭਿਸ਼ੇਕ ਬੱਚਨ (Abhishek Bachan) ਨਾਲ ਇਕ ਪਾਰਟੀ ’ਚ ਸੈਲਫੀ ਸਾਹਮਣੇ ਆਈ ਹੈ। ਉਦਯੋਗਪਤੀ ਅਨੁ ਰੰਜਨ ਅਤੇ ਅਭਿਨੇਤਰੀ ਆਇਸ਼ਾ ਜੁਲਕਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਐਸ਼ਵਰਿਆ(Aishwarya Rai) ਅਤੇ ਅਭਿਸ਼ੇਕ ਦੀਆਂ ਤਸਵੀਰਾਂ ਪੋਸਟ ਕੀਤੀਆਂ। ਅਨੁ ਨੇ ਇੱਕ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਐਸ਼ਵਰਿਆ ਸਾਹਮਣੇ ਖੜ੍ਹੀ ਇੱਕ ਸੈਲਫੀ ਖਿੱਚਦੀ ਨਜ਼ਰ ਆ ਰਹੀ ਸੀ ਜਦੋਂ ਕਿ ਉਸਦੀ ਮਾਂ ਬ੍ਰਿੰਦਿਆ ਰਾਏ, ਅਨੁ ਅਤੇ ਅਭਿਸ਼ੇਕ ਉਨ੍ਹਾਂ ਦੇ ਪਿੱਛੇ ਖੜੇ ਸਨ।

ਅਭਿਨੇਤਰੀ ਆਇਸ਼ਾ ਜੁਲਕਾ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ ’ਤੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ, ਜਿੱਥੇ ਐਸ਼ਵਰਿਆ ਨੂੰ ਸੈਲਫੀਜ਼ ਕਲਿੱਕ ਕਰਦੇ ਦੇਖਿਆ ਜਾ ਸਕਦਾ ਹੈ, ਜਿੱਥੇ ਤਿੰਨੇ ਸਿਤਾਰੇ ਤਸਵੀਰ ਲਈ ਪੋਜ਼ ਦਿੰਦੇ ਹੋਏ ਦੇਖੇ ਜਾ ਸਕਦੇ ਹਨ। ਪਿਛਲੇ ਕੁਝ ਸਮੇਂ ਤੋਂ ਅਭਿਸ਼ੇਕ ਅਤੇ ਐਸ਼ਵਰਿਆ ਦੇ ਤਲਾਕ ਦੀਆਂ ਅਫਵਾਹਾਂ ਸੁਰਖੀਆਂ ’ਚ ਹਨ। ਆਪਣੀ ਸਟ੍ਰੀਮਿੰਗ ਫਿਲਮ 'ਦਸਵੀ' ਦੀ ਸ਼ੂਟਿੰਗ ਦੌਰਾਨ ਅਭਿਸ਼ੇਕ ਦੇ ਅਭਿਨੇਤਰੀ ਨਿਮਰਤ ਕੌਰ ਬਾਰੇ ਅਫਵਾਹਾਂ ਵੀ ਘੁੰਮ ਰਹੀਆਂ ਹਨ। ਇਸ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਅਭਿਸ਼ੇਕ 16 ਨਵੰਬਰ ਨੂੰ ਆਪਣੀ ਧੀ ਆਰਾਧਿਆ ਬੱਚਨ ਦੇ ਜਨਮਦਿਨ ਦੇ ਜਸ਼ਨਾਂ ਤੋਂ ਖੁੰਝ ਗਏ ਸਨ। ਹਾਲਾਂਕਿ ਇੱਕ ਤਾਜ਼ਾ ਵੀਡੀਓ ਅਭਿਸ਼ੇਕ ਦੀ ਆਪਣੀ ਬੇਟੀ ਦੇ ਜਨਮਦਿਨ ’ਤੇ ਮੌਜੂਦਗੀ ਦੀ ਪੁਸ਼ਟੀ ਕਰਦਾ ਹੈ।

Advertisement

ਅਭਿਸ਼ੇਕ ਅਤੇ ਐਸ਼ਵਰਿਆ ਦੇ ਵੱਖ ਹੋਣ ਦੀਆਂ ਅਫਵਾਹਾਂ ਪਿਛਲੇ ਸਾਲ ਤੋਂ ਉਦੋਂ ਤੋਂ ਸ਼ੁਰੂ ਹੋ ਗਈਆਂ ਸਨ ਜਦੋਂ ਮੀਡੀਆ ’ਚ ਇਹ ਖਬਰ ਆਈ ਸੀ ਕਿ ਐਸ਼ਵਰਿਆ ਬੱਚਨ ਪਰਿਵਾਰ ਦਾ ਘਰ ਛੱਡ ਕੇ ਵੱਖ ਰਹਿ ਰਹੀ ਹੈ, ਪਰ ਹਾਲ ਹੀ ਵਿਚ ਸਾਹਮਣੇ ਆਈਆਂ ਤਸਵੀਰਾਂ ਅਫਵਾਹਾਂ ’ਤੇ ਵਿਰਾਮ ਲਗਾ ਰਹੀਆਂ ਹਨ। ਆਈਏਐੱਨਐੱਸ

Advertisement
Tags :
Abhishek BachchanAishwarya Rai Bachchanbollywood newsPunjabi TribunePunjabi Tribune News