ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਖੇਤਰੀ ਏਅਰ ਕੁਨੈਕਟੀਵਿਟੀ ਨਾਲ ਹਵਾਈ ਯਾਤਰਾ ਕਿਫਾਇਤੀ ਬਣੀ: ਮੋਦੀ

07:29 AM Sep 13, 2024 IST
ਏਸ਼ੀਆ ਪੈਸੇਫਿਕ ਮਨਿਸਟੀਰੀਅਲ ਕਾਨਫਰੰਸ ਦੌਰਾਨ ਆਈਸੀਏਓ ਕੌਂਸਲ ਦੇ ਪ੍ਰਧਾਨ ਸਲਵਾਤੋਰ ਸੀਆਚਿਤਾਨੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੋਮੈਂਟੋ ਨਾਲ ਸਨਮਾਨ ਕਰਦੇ ਹੋਏ। -ਫੋਟੋ: ਪੀਟੀਆਈ

ਨਵੀਂ ਦਿੱਲੀ, 12 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਸ਼ਹਿਰੀ ਹਵਾਬਾਜ਼ੀ ਸੈਕਟਰ ਦੀ ਵਧਣ-ਫੁੱਲਣ ਦੀ ਸਮਰੱਥਾ ’ਤੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਖੇਤਰੀ ਏਅਰ ਕੁਨੈਕਟੀਵਿਟੀ ਸਕੀਮ ਨਾਲ ਛੋਟੇ ਸ਼ਹਿਰਾਂ ਦੇ ਵੱਡੀ ਗਿਣਤੀ ਲੋਕ ਹਵਾਈ ਸਫ਼ਰ ਕਰਨ ਲੱਗੇ ਹਨ ਤੇ ਹਵਾਈ ਯਾਤਰਾ ਕਿਫਾਇਤੀ ਬਣ ਗਈ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਸ਼ਹਿਰੀ ਹਵਾਬਾਜ਼ੀ ਸੈਕਟਰ ਦੀ ਤਰੱਕੀ ਅਤੇ ਰੁਜ਼ਗਾਰ ਸਿਰਜਣਾ ਵਿਚ ਅਹਿਮ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਦੀ ਆਸਮਾਨ ਤੱਕ ਪਹੁੰਚ ਯਕੀਨੀ ਬਣਾਉਣ ਤੇ ਲੋਕਾਂ ਦੇ ਉਡਾਨ ਭਰਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ। ਸ੍ਰੀ ਮੋਦੀ ਇਥੇ ਕੌਮੀ ਰਾਜਧਾਨੀ ਵਿਚ ਸਿਵਲ ਏਵੀਏਸ਼ਨ ਬਾਰੇ ਦੂਜੀ ਏਸ਼ੀਆ ਪੈਸੇਫਿਕ ਮਨਿਸਟੀਰੀਅਲ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਪ੍ਰਧਾਨ ਮੰਤਰੀ ਨੇ ਕੌਮਾਂਤਰੀ ਬੋਧੀ ਸਰਕਟ ਦੇ ਵਿਚਾਰ ਦਾ ਵੀ ਸੁਝਾਅ ਦਿੱਤਾ।
ਸ੍ਰੀ ਮੋਦੀ ਨੇ ਕਿਹਾ ਕਿ ਖੇਤਰੀ ਏਅਰ ਕੁਨੈਕਟੀਵਿਟੀ ਸਕੀਮ ‘ਉਡਾਨ’, ਜਿਸ ਨੇ ਹੇਠਲੇ ਮੱਧ-ਵਰਗ ਦੇ ਲੋਕਾਂ ਨੂੰ ਉਡਾਨ ਭਰਨ ਵਿਚ ਮਦਦ ਕੀਤੀ ਹੈ, ਤਹਿਤ 1.4 ਕਰੋੜ ਲੋਕ ਹਵਾਈ ਸਫ਼ਰ ਕਰ ਚੁੱਕੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤਰੱਕੀ ਕਰਦਾ ਮੱਧ ਵਰਗ ਤੇ ਉਨ੍ਹਾਂ ਦੀ ਮੰਗ ਸ਼ਹਿਰੀ ਹਵਾਬਾਜ਼ੀ ਸੈਕਟਰ ਨੂੰ ਅੱਗੇ ਲਿਜਾਣ ਵਾਲੀ ਤਾਕਤ ਹੈ ਤੇ ‘ਉਡਾਨ’ ਨੇ ਹਵਾਈ ਯਾਤਰਾ ਨੂੰ ਸੰਮਲਿਤ ਤੇ ਕਿਫ਼ਾਇਤੀ ਬਣਾਇਆ ਹੈ। ਸਰਕਾਰ ਦੇਸ਼ ਨੂੰ ਐਡਵਾਂਸਡ ਏਅਰ ਮੋਬਿਲਿਟੀ ਲਈ ਤਿਆਰ ਕਰ ਰਹੀ ਹੈ ਤੇ ਏਅਰ ਟੈਕਸੀਆਂ ਜਲਦੀ ਹਕੀਕਤ ਹੋਣਗੀਆਂ। ਬੁੱਧਵਾਰ ਤੋਂ ਸ਼ੁਰੂ ਹੋਈ ਦੋ ਰੋਜ਼ਾ ਕਾਨਫਰੰਸ ਵਿਚ ਏਸ਼ੀਆ ਪ੍ਰਸ਼ਾਂਤ ਖਿੱਤੇ ਦੇ ਟਰਾਂਸਪੋਰਟ ਤੇ ਹਵਾਬਾਜ਼ੀ ਮੰਤਰੀਆਂ, ਰੈਗੂਲੇਟਰੀ ਸੰਸਥਾਵਾਂ ਤੇ ਸਨਅਤੀ ਮਾਹਿਰਾਂ ਨੂੰ ਇਕ ਛੱਤ ਹੇਠ ਲਿਆਂਦਾ ਗਿਆ ਹੈ। ਕਾਨਫਰੰਸ ਵਿਚ 29 ਮੁਲਕਾਂ ਦੇ 300 ਤੋਂ ਵੱਧ ਨੁਮਾਇੰਦੇ ਸ਼ਾਮਲ ਹੋਏ। -ਪੀਟੀਆਈ

Advertisement

Advertisement