For the best experience, open
https://m.punjabitribuneonline.com
on your mobile browser.
Advertisement

ਬਹੁਤ ਮੁਸ਼ਕਲ ਨਾਲ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਆਇਆ: ਕੇਜਰੀਵਾਲ

07:48 AM Jul 02, 2023 IST
ਬਹੁਤ ਮੁਸ਼ਕਲ ਨਾਲ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਆਇਆ  ਕੇਜਰੀਵਾਲ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਜੁਲਾਈ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਸ਼ਹਿਰ ਵਿੱਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕਰਨਾ ਬਹੁਤ ਮੁਸ਼ਕਲ ਕੰਮ ਰਿਹਾ ਹੈ। ਮੁੱਖ ਮੰਤਰੀ ਦਾ ਇਹ ਬਿਆਨ ਵਾਤਾਵਰਨ ਮੰਤਰਾਲੇ ਦੇ ਉਸ ਬਿਆਨ ਤੋਂ ਇੱਕ ਦਿਨ ਬਾਅਦ ਆਇਆ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਦਿੱਲੀ ਵਿੱਚ 2016 ਤੋਂ ਬਾਅਦ ਤੋਂ 2020 ਨੂੰ ਛੱਡ ਕੇ ਇਸ ਸਾਲ ‘ਚੰਗੀ ਤੋਂ ਦਰਮਿਆਨੀ’ ਹਵਾ ਦੀ ਗੁਣਵੱਤਾ ਵਾਲੇ ਸਭ ਤੋਂ ਵੱਧ ਦਿਨ ਦਰਜ ਕੀਤੇ ਗਏ ਹਨ। ਦਿੱਲੀ ਵਿੱਚ ਸਾਲ 2016 ਤੋਂ ਲੈ ਕੇ ਹੁਣ ਤੱਕ ਸੱਤ ਸਾਲਾਂ ਦੀ ਪਹਿਲੀ ਛਿਮਾਹੀ (ਜਨਵਰੀ-ਜੂਨ) ਵਿੱਚ ਸਾਲ 2023 ਵਿੱਚ ਸਭ ਤੋਂ ਘੱਟ ਅਜਿਹੇ ਦਿਨ ਰਿਕਾਰਡ ਕੀਤੇ ਗਏ ਹਨ ਜਦੋਂ ਹਵਾ ਦੀ ਗੁਣਵੱਤਾ ‘ਮਾੜੀ ਤੋਂ ਗੰਭੀਰ’ ਸ਼੍ਰੇਣੀ ਵਿਚਾਲੇ ਰਹੀ ਹੋਵੇ। ਇਨ੍ਹਾਂ ਵਿੱਚ ਕੋਵਿਡ-19 ਤੋਂ ਪ੍ਰਭਾਵਿਤ ਸਾਲ 2020 ਦੇ ਅੰਕੜੇ ਸ਼ਾਮਲ ਨਹੀਂ ਹਨ। ਕੇਜਰੀਵਾਲ ਨੇ ਟਵੀਟ ਕੀਤਾ, “ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕਰਨਾ ਬਹੁਤ ਮੁਸ਼ਕਲ ਕੰਮ ਰਿਹਾ ਹੈ। ਪਰ ਦਿੱਲੀ ਦੇ ਲੋਕਾਂ ਵੱਲੋਂ ਚੁੱਕੇ ਗਏ ਕਦਮਾਂ ਸਦਕਾ ਅਸੀਂ ਅਸੰਭਵ ਜਾਪਦਾ ਕੰਮ ਕਰ ਲਿਆ। ਅਜੇ ਵੀ ਬਹੁਤ ਅੱਗੇ ਜਾਣਾ ਹੈ। ਦਿੱਲੀ ਦੇ ਲੋਕਾਂ ਨੇ ਹਮੇਸ਼ਾ ਉਹ ਕੰਮ ਕੀਤਾ ਹੈ ਜੋ ਦੂਜਿਆਂ ਨੂੰ ਅਸੰਭਵ ਜਾਪਦਾ ਹੈ।” ਦਿੱਲੀ ਵਿੱਚ ਇਸ ਦੌਰਾਨ ਔਸਤ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 200 ਅੰਕਾਂ ਤੋਂ ਹੇਠਾਂ ‘ਮੱਧਮ’ ਸ਼੍ਰੇਣੀ ਵਿੱਚ ਰਿਹਾ। ਦਿੱਲੀ ਵਿੱਚ ਸਭ ਤੋਂ ਘੱਟ ਔਸਤ ਏਕਿਊਆਈ ਪਿਛਲੇ ਸੱਤ ਸਾਲਾਂ ’ਚ ਜਨਵਰੀ ਤੋਂ ਜੂਨ 2023 ਵਿਚਾਲੇ ਦਰਜ ਕੀਤਾ ਗਿਆ।

Advertisement

Advertisement
Tags :
Author Image

Advertisement
Advertisement
×