ਏਅਰ ਇੰਡੀਆ ਯਾਤਰੀ ਦੀ ਸ਼ਿਕਾਇਤ: 5 ਲੱਖ ਖਰਚ ਕੇ ਮੈਨੂੰ ਖ਼ਰਾਬ ਭੋਜਨ ਤੇ ਗੰਦੀ ਸੀਟ ਮਿਲੀ
11:27 AM Jun 17, 2024 IST
ਮੁੰਬਈ, 17 ਜੂਨ
ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰ ਇੰਡੀਆ ਦੀ ਨਵੀਂ ਦਿੱਲੀ-ਨੇਵਾਰਕ ਫਲਾਈਟ ਦੇ ਬਿਜ਼ਨਸ ਕਲਾਸ ਯਾਤਰੀ ਨੇ ਆਪਣੀ ਯਾਤਰਾ ਨੂੰ ਭੈੜਾ ਸੁਫ਼ਨਾ ਕਰਾਰ ਦਿੰਦਿਆਂ ਦੋਸ਼ ਲਗਾਇਆ ਹੈ ਕਿ ਏਅਰਲਾਈਨ ਨੇ ਉਸ ਨੂੰ ਅੱਧ ਪੱਕਿਆ ਖਾਣਾ ਦਿੱਤਾ, ਜਹਾਜ਼ ਦੀਆਂ ਸੀਟਾਂ, ਸੀਟ ਦੇ ਕਵਰ ਗੰਦੇ ਸਨ ਅਤੇ ਉਸ ਦੇ ਸਾਮਾਨ ਨੂੰ ਨੁਕਸਾਨ ਪਹੁੰਚਾਇਆ ਗਿਆ। ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਕੀਤੀ ਪੋਸਟ 'ਚ ਯਾਤਰੀ ਵਿਨੀਤ ਕੇ. ਨੇ ਲਿਖਿਆ ਕਿ ਭਾਵੇਂ ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਏਅਰਲਾਈਨ ਇਤਿਹਾਦ ’ਤੇ ਟਿਕਟਾਂ ਸਸਤੀਆਂ ਦਰਾਂ 'ਤੇ ਉਪਲਬਧ ਸਨ ਪਰ ਮੈਂ ਏਅਰ ਇੰਡੀਆ ਨੂੰ ਚੁਣਿਆ ਕਿਉਂਕਿ ਇਹ ਬਗ਼ੈਰ ਰੁਕੇ ਅਮਰੀਕਾ ਲਈ ਸਿੱਧੀਆਂ ਉਡਾਣਾਂ ਚਲਾਉਂਦੀ ਹੈ। ਮੈਨੂੰ 5 ਲੱਖ ਖਰਚ ਕੇ ਇਹ ਸਭ ਮਿਲਆ।’
Advertisement
Advertisement