ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਏਅਰ ਇੰਡੀਆ ਨੇ ਖਾਣੇ ’ਚ ਧਾਤ ਮਿਲਣ ਦੀ ਘਟਨਾ ’ਤੇ ਮੁਆਫ਼ੀ ਮੰਗੀ

07:31 AM Jun 18, 2024 IST

ਮੁੰਬਈ, 17 ਜੂਨ
ਏਅਰ ਇੰਡੀਆ ਦੀ ਬੰਗਲੂਰੂ-ਸਾਂ ਫਰਾਂਸਿਸਕੋ ਉਡਾਣ ਵਿੱਚ ਸਵਾਰ ਇੱਕ ਯਾਤਰੀ ਨੂੰ ਪਰੋਸੇ ਗਏ ਖਾਣੇ ਵਿੱਚ ਬਲੇਡ ਵਰਗੀ ਧਾਤ ਦਾ ਟੁਕੜਾ ਮਿਲਣ ਦੀ ਪੁਸ਼ਟੀ ਕਰਦਿਆਂ ਇਸ ਘਟਨਾ ’ਤੇ ਮੁਆਫ਼ੀ ਮੰਗ ਲਈ ਹੈ। ਯਾਤਰੀ ਦੇ ਭੋਜਨ ਵਿੱਚ ‘ਬਲੇਡ’ ਵਰਗੀ ਧਾਤ ਦੀ ਵਸਤੂ ਮਿਲਣ ਦੀ ਜਾਣਕਾਰੀ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਸਾਂਝਾ ਕੀਤੇ ਜਾਣ ਮਗਰੋਂ ਏਅਰਲਾਈਨ ਨੇ ਜਾਂਚ ਸ਼ੁਰੂ ਕੀਤੀ ਸੀ। ਯਾਤਰੀ ਮੈਥਰਸ ਪਾਲ ਪੇਸ਼ੇ ਤੋਂ ਪੱਤਰਕਾਰ ਹੈ। ਇੱਕ ਹਫ਼ਤੇ ਮਗਰੋਂ ਏਅਰਲਾਈਨ ਨੇ ਅੱਜ ਖਾਣੇ ਵਿੱਚ ‘ਅਜਿਹੀ ਵਸਤੂ’ ਹੋਣ ਦੀ ਪੁਸ਼ਟੀ ਕੀਤੀ ਹੈ, ਜੋ ਭੋਜਨ ਦਾ ਹਿੱਸਾ ਨਹੀਂ ਸੀ। ਏਅਰਲਾਈਨ ਨੇ ਬਿਆਨ ਵਿੱਚ ਕਿਹਾ ਕਿ ਇਹ ਧਾਤ ਭੋਜਨ ਬਣਾਉਣ ਮੌਕੇ ਪ੍ਰੋਸੈਸਿੰਗ ਮਸ਼ੀਨ ਰਾਹੀਂ ਆਈ ਸੀ। ਇਸ ਘਟਨਾ ’ਤੇ ਅਫਸੋਸ ਪ੍ਰਗਟਾਉਂਦਿਆਂ ਏਅਰ ਇੰਡੀਆ ਦੇ ਮੁੱਖ ਖਪਤਕਾਰ ਮਾਹਿਰ ਅਧਿਕਾਰੀ ਰਾਜੇਸ਼ ਡੋਗਰਾ ਨੇ ਕਿਹਾ, ‘‘ਏਅਰਲਾਈਨ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਸਾਡੇ ਇੱਕ ਜਹਾਜ਼ ਵਿੱਚ ਸਵਾਰ ਯਾਤਰੀ ਦੇ ਭੋਜਨ ਵਿੱਚ ਕੋਈ ਅਜਿਹੀ ਵਸਤੂ ਪਾਈ ਗਈ ਹੈ ਜੋ ਭੋਜਨ ਦਾ ਹਿੱਸਾ ਨਹੀਂ ਸੀ। ਜਾਂਚ ਮਗਰੋਂ ਪਤਾ ਚੱਲਿਆ ਕਿ ਇਹ ਵਸਤੂ ਸਾਡੇ ਕੈਟਰਿੰਗ ਭਾਈਵਾਲ ਦੀਆਂ ਸਹੂਲਤਾਂ ਲਈ ਵਰਤੀ ਜਾਣ ਵਾਲੀ ਸਬਜ਼ੀ ਪ੍ਰੋਸੈਸਿੰਗ ਮਸ਼ੀਨ ਰਾਹੀਂ ਉਸ ਵਿੱਚ ਆਈ ਹੈ।’’ ਉਨ੍ਹਾਂ ਕਿਹਾ, ‘‘ਏਅਰ ਇੰਡੀਆ ਨੇ ਪ੍ਰਭਾਵਿਤ ਗਾਹਕ ਨਾਲ ਸੰਪਰਕ ਕੀਤਾ ਹੈ ਅਤੇ ਉਨ੍ਹਾਂ ਨੂੰ ਇਸ ਅਨੁਭਵ ਲਈ ਡੂੰਘਾ ਅਫਸੋਸ ਪ੍ਰਗਟ ਕੀਤਾ ਹੈ।’’
ਪੀੜਤ ਯਾਤਰੀ ਮੈਥਰਸ ਪਾਲ ਨੇ ਕਿਹਾ, ‘‘ਏਅਰ ਇੰਡੀਆ ਦਾ ਖਾਣਾ ਚਾਕੂ ਵਾਂਗ ਕੱਟ ਸਕਦਾ ਹੈ। ਭੁੰਨੀ ਹੋਈ ਸ਼ਕਰਕੰਦੀ ਅਤੇ ਅੰਜੀਰ ਦੀ ਚਾਟ ਵਿੱਚ ਇੱਕ ਧਾਤ ਦਾ ਟੁੱਕੜਾ ਸੀ ਜੋ ‘ਬਲੇਡ’ ਵਰਗਾ ਜਾਪਦਾ ਸੀ। ਮੈਨੂੰ ਇਸ ਦਾ ਅਹਿਸਾਸ ਕੁੱਝ ਸੈਕਿੰਡ ਤੱਕ ਖਾਣੇ ਨੂੰ ਚਬਾਉਣ ਮਗਰੋਂ ਹੋਇਆ।’’ -ਪੀਟੀਆਈ

Advertisement

Advertisement