ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਏਅਰ ਇੰਡੀਆ ਨੇ ਖਾਣੇ ’ਚ ਧਾਤ ਮਿਲਣ ਦੀ ਘਟਨਾ ’ਤੇ ਮੁਆਫ਼ੀ ਮੰਗੀ

10:32 PM Jun 17, 2024 IST

ਮੁੰਬਈ, 17 ਜੂਨ
ਏਅਰ ਇੰਡੀਆ ਦੀ ਬੰਗਲੂਰੂ-ਸਾਂ ਫਰਾਂਸਿਸਕੋ ਉਡਾਣ ਵਿੱਚ ਸਵਾਰ ਇੱਕ ਯਾਤਰੀ ਨੂੰ ਪਰੋਸੇ ਗਏ ਖਾਣੇ ਵਿੱਚ ਬਲੇਡ ਵਰਗੀ ਧਾਤ ਦਾ ਟੁਕੜਾ ਮਿਲਣ ਦੀ ਪੁਸ਼ਟੀ ਕਰਦਿਆਂ ਇਸ ਘਟਨਾ ’ਤੇ ਮੁਆਫ਼ੀ ਮੰਗ ਲਈ ਹੈ। ਯਾਤਰੀ ਦੇ ਭੋਜਨ ਵਿੱਚ ‘ਬਲੇਡ’ ਵਰਗੀ ਧਾਤ ਦੀ ਵਸਤੂ ਮਿਲਣ ਦੀ ਜਾਣਕਾਰੀ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਸਾਂਝਾ ਕੀਤੇ ਜਾਣ ਮਗਰੋਂ ਏਅਰਲਾਈਨ ਨੇ ਜਾਂਚ ਸ਼ੁਰੂ ਕੀਤੀ ਸੀ। ਯਾਤਰੀ ਮੈਥਰਸ ਪਾਲ ਪੇਸ਼ੇ ਤੋਂ ਪੱਤਰਕਾਰ ਹੈ। ਇੱਕ ਹਫ਼ਤੇ ਮਗਰੋਂ ਏਅਰਲਾਈਨ ਨੇ ਅੱਜ ਖਾਣੇ ਵਿੱਚ ‘ਅਜਿਹੀ ਵਸਤੂ’ ਹੋਣ ਦੀ ਪੁਸ਼ਟੀ ਕੀਤੀ ਹੈ, ਜੋ ਭੋਜਨ ਦਾ ਹਿੱਸਾ ਨਹੀਂ ਸੀ।  -ਪੀਟੀਆਈ

Advertisement

Advertisement