ਸਕੂਲ ’ਚ ਏਡਜ਼ ਬਾਰੇ ਜਾਗਰੂਕਤਾ ਭਾਸ਼ਣ
10:09 AM Dec 01, 2024 IST
Advertisement
ਲਹਿਰਾਗਾਗਾ:
Advertisement
ਸਿੱਖਿਆ ਵਿਭਾਗ ਵੱਲੋਂ ਏਡਜ਼ ਬਾਰੇ ਜਾਗਰੂਕਤਾ ਪ੍ਰੋਗਰਾਮ ਤਹਿਤ ਸ਼ਹੀਦ ਮਨਦੀਪ ਸਿੰਘ ਸਰਕਾਰੀ ਮਿਡਲ ਸਕੂਲ ਆਲਮਪੁਰ ’ਚ ਮੁੱਖ ਅਧਿਆਪਕ ਅਵਤਾਰ ਸਿੰਘ ਚੋਟੀਆਂ ਦੀ ਅਗਵਾਈ ਹੇਠ ਸਬ- ਸੈਂਟਰ ਲਦਾਲ ਤੋਂ ਵਿਸ਼ਾ ਮਾਹਿਰ ਮਨਪ੍ਰੀਤ ਸਿੰਘ ਮਲਟੀ ਪਰਪਜ਼ ਹੈਲਥ ਵਰਕਰ ਵੱਲੋਂ ਏਡਜ਼ ਦੇ ਕਾਰਨਾਂ ਤੇ ਬਚਾਅ ਬਾਰੇ ਜਾਗਰੂਕਾ ਭਾਸ਼ਣ ਦਿੱਤਾ ਗਿਆ। ਇਸ ਮੌਕੇ ਮਨਪ੍ਰੀਤ ਸਿੰਘ ਨੇ ਬੱਚਿਆਂ ਨੂੰ ਏਡਜ਼ ਦੇ ਲੱਛਣਾਂ ਤੇ ਬਚਾਅ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਮੁੱਖ ਅਧਿਆਪਕ ਅਵਤਾਰ ਸਿੰਘ ਚੋਟੀਆਂ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਇਸ ਮੌੌਕੇ ਹੈਲਥ ਵਰਕਰ ਪੂਨਮ ਰਾਣੀ, ਡਾਕਟਰ ਸਿਮਰਨਜੀਤ ਕੌਰ, ਪਰਮਜੀਤ ਕੌਰ ਤੇ ਰਾਜਪਾਲ ਕੌਰ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement