ਐਗਰੀਜ਼ੋਨ ਦੇ ਸੰਦ ਕਿਸਾਨਾਂ ਦੀ ਪਹਿਲੀ ਪਸੰਦ ਬਣੇ
ਖੇਤਰੀ ਪ੍ਰਤੀਨਿਧ
ਪਟਿਆਲਾ, 17 ਮਾਰਚ
ਦੇਸ਼ ਭਰ ਦੀਆਂ ਨਾਮੀ ਕੰਪਨੀਆਂ ’ਤੇ ਆਧਾਰਿਤ ਪੰਜਾਬ ਐਂਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿੱਚ ਲੱਗੇ ਦੋ ਰੋਜ਼ਾ ਕਿਸਾਨ ਮੇਲੇ ’ਚ ਲੱਗੀ ਖੇਤੀਬਾੜੀ ਸੰਦਾਂ ਦੀ ਪ੍ਰਦਰਸ਼ਨੀ ਵਿੱਚ ਪਟਿਆਲਾ ਦੀ ਮੈਨੇਜਿੰਗ ਡਾਇਰੈਕਟਰ ਜਤਿੰਦਰਪਾਲ ਸਿੰਘ ਦੀ ਅਗਵਾਈ ਹੇਠਲੀ ‘ਜੀ.ਐੱਸ.ਏ. ਇੰਡਸਟਰੀਜ਼’ ਨੇ ਵੀ ਆਪਣੇ ਬ੍ਰਾਂਡ ਐਗਰੀਜ਼ੋਨ ਦੀ ਸਟਾਲ ਲਾਈ।
ਇਸ ਦੌਰਾਨ ਸੈਂਕੜੇ ਕਿਸਾਨਾਂ ਨੇ ਉਨ੍ਹਾਂ ਦੇ ਐਗਰੀਜ਼ੋਨ ਬ੍ਰਾਂਡ ਸਮੇਤ ਇਸ ਕੰਪਨੀ ਵੱਲੋਂ ਤਿਆਰ ਕੀਤੇ ਗਏ ਕਈ ਹੋਰ ਖੇਤੀ ਸੰਦਾਂ ਦੀ ਖਰੀਦੋ ਫਰੋਖਤ ਕੀਤੀ ਗਈ। ਇਸ ਕੰਪਨੀ ਵੱਲੋਂ ਲਾਂਚ ਕੀਤੀਆਂ ਗਈਆਂ ਕੀਟਨਾਸ਼ਕ ਦਵਾਈਆਂ ਵੀ ਕਿਸਾਨਾਂ ਨੇ ਬੇਹੱਦ ਪਸੰਦ ਕੀਤੀਆਂ।
ਕੰਪਨੀ ਦੇ ਨੋਰਥ ਜ਼ੋਨ ਦੇ ਮਾਰਕੀਟਿੰਗ ਹੈੱਡ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮੇਲੇ ਦੌਰਾਨ ਕਿਸਾਨਾਂ ਨੇ ਇਸ ਕੰਪਨੀ ਦੇ ਐਗਰੀਜ਼ੋਨ ਬ੍ਰਾਂਡ ਦੇ 65 ਰੋਟਾਵੇਟਰ, 40 ਰੀਪਰ, 41 ਲੇਜ਼ਰ ਲੈਵਲਰ, 6 ਬੇਲਰ ਤੇ 10 ਸੁਪਰ ਸੀਡਰਾਂ ਸਮੇਤ 160 ਹੋਰ ਖੇਤੀ ਸੰਦਾਂ ਨੂੰ ਵੀ ਖਰੀਦਣ ਲਈ ਬੁੱਕ ਕੀਤਾ। ਇਸ ਦੌਰਾਨ ਉਨ੍ਹਾਂ ਨੂੰ 5 ਤੋਂ 25 ਹਜ਼ਾਰ ਰੁਪਏ ਤੱਕ ਦੇ ਡਿਸਕਾਊਂਟ ਕੂਪਨ ਵੀ ਪ੍ਰਦਾਨ ਕੀਤੇ ਗਏ। ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਰੋਟਾਵੇਟਰ ਖਰੀਦਣ ’ਤੇ ਹਰੇਕ ਕਿਸਾਨ ਨੂੰ ਐਲ.ਈ.ਡੀ ਮੁਫਤ ਦਿੱਤੀ ਗਈ। ਬਾਂਸਲ’ਜ਼ ਗਰੁੱਪ ਦੇ ਐੱਮਡੀ ਸੰਜੀਵ ਬਾਂਸਲ ਨੇ ਕਿਹਾ ਕਿ ਐਗਰੀਜ਼ੋਨ ਵੱਲੋਂ ਤਿਆਰ ਕੀਤੀਆਂ ਗਈਆਂ ਕੀਟਨਾਸ਼ਕ ਦਵਾਈਆਂ ਦੀ ਕੁਆਲਿਟੀ ਕਿਸਾਨਾਂ ਨੂੰ ਬਹੁਤ ਪਸੰਦ ਆਈ।