ਜੇਐੱਸਡਬਲਿਊ ਡਿਫੈਂਸ ਵੱਲੋਂ ਅਮਰੀਕੀ ਕੰਪਨੀ ਨਾਲ ਸਮਝੌਤਾ
06:35 AM Nov 13, 2024 IST
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 12 ਨਵੰਬਰ
ਜੇਐੱਸਡਬਲਿਊ ਸਮੂਹ ਦਾ ਹਿੱਸਾ ਜੇਐੱਸਡਬਲਿਊ ਡਿਫੈਂਸ ਨੇ ਅੱਜ ਭਾਰਤ ’ਚ ਮਨੁੱਖ ਰਹਿਤ ਏਰੀਅਲ ਵਾਹਨਾਂ (ਯੂਏਪੀ) ਦੇ ਸਵਦੇਸ਼ੀਕਰਨ ਤੇ ਨਿਰਮਾਣ ਲਈ ਅਮਰੀਕੀ ਫਰਮ ਨਾਲ ਰਣਨੀਤਕ ਭਾਈਵਾਲੀ ਦਾ ਐਲਾਨ ਕੀਤਾ ਹੈ। ਜੇਐੱਸਡਬਲਿਊ ਨੇ ਇੱਕ ਬਿਆਨ ’ਚ ਕਿਹਾ ਕਿ ਉਨ੍ਹਾਂ ਕੰਪਨੀ ਦੇ ਖੜ੍ਹੀ ਉਡਾਣ ਭਰਨ ਤੇ ਲੈਂਡ ਕਰ ਸਕਣ ਵਾਲੇ ਫਿਕਸਡ-ਵਿੰਗ ਯੂਏਵੀ ਬਣਾਉਣ ਲਈ ਅਮਰੀਕੀ ਰੱਖਿਆ ਤਕਨੀਕ ਕੰਪਨੀ ਸ਼ੀਲਡ ਏਆਈ ਇਨਕਾਰਪੋਰੇਟ ਨਾਲ ਭਾਈਵਾਲੀ ਕੀਤੀ ਹੈ। ਯੂਏਵੀ ਖੁਫੀਆ ਜਾਣਕਾਰੀ ਮੁਹੱਈਆ ਕਰਨ ਤੇ ਨਿਗਰਾਨੀ ਕਰਨ ਦੇ ਸਮਰੱਥ ਹੈ। ਇਸ ਨੂੰ ਅਮਰੀਕਾ ਦੀਆਂ ਸਮੁੰਦਰੀ ਮੁਹਿੰਮ ਇਕਾਈਆਂ ਸਮੇਤ ਦੁਨੀਆ ਭਰ ਦੇ ਕਈ ਹਥਿਆਰਬੰਦ ਬਲਾਂ ਵੱਲੋਂ ਤਾਇਨਾਤ ਕੀਤਾ ਗਿਆ ਹੈ। ਇਹ ਨਿਵੇਸ਼ ਜੇਐੱਸਡਬਲਿਊ ਨੂੰ ਸਥਾਨਕ ਸਪਲਾਈ ਲੜੀ ਸਥਾਪਤ ਕਰਨ ਅਤੇ ਵੀ-ਬੈਟ ਜਹਾਜ਼ਾਂ ਦੇ ਨਿਰਮਾਣ ਤੇ ਅਜ਼ਮਾਇਸ਼ ਲਈ ਭਾਰਤ ਨੂੰ ਇੱਕ ਆਧੁਨਿਕ ਸਹੂਲਤ ਮੁਹੱਈਆ ਕਰਨ ਸਮਰੱਥ ਬਣਾਏਗਾ।
Advertisement
Advertisement
Advertisement