For the best experience, open
https://m.punjabitribuneonline.com
on your mobile browser.
Advertisement

ਅਗਨੀਵੀਰ ਯੋਜਨਾ ਨੌਜਵਾਨਾਂ ਲਈ ਸੁਨਹਿਰੀ ਮੌਕਾ: ਐਡਮਿਰਲ ਤ੍ਰਿਪਾਠੀ

08:08 AM Aug 11, 2024 IST
ਅਗਨੀਵੀਰ ਯੋਜਨਾ ਨੌਜਵਾਨਾਂ ਲਈ ਸੁਨਹਿਰੀ ਮੌਕਾ  ਐਡਮਿਰਲ ਤ੍ਰਿਪਾਠੀ
ਉੜੀਸਾ ਵਿੱਚ ਆਈਐੱਨਐੱਸ ਚਿਲਿਕਾ ’ਤੇ ਅਗਨੀਵੀਰਾਂ ਦੇ ਚੌਥੇ ਬੈਚ ਨਾਲ ਗੱਲਬਾਤ ਕਰਦੇ ਹੋਏ ਜਲ ਸੈਨਾ ਮੁਖੀ ਐਡਮਿਰਲ ਡੀਕੇ ਤ੍ਰਿਪਾਠੀ। -ਫੋਟੋ: ਪੀਟੀਆਈ
Advertisement

ਭੁਬਨੇਸ਼ਵਰ, 10 ਅਗਸਤ
ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ ਨੇ ਕਿਹਾ ਕਿ ਅਗਨੀਵੀਰ ਯੋਜਨਾ ਨੌਜਵਾਨਾਂ ਲਈ ਦੇਸ਼ ਦੀ ਸੇਵਾ ਕਰਨ ਦਾ ਸੁਨਹਿਰੀ ਮੌਕਾ ਹੈ। ਉਨ੍ਹਾਂ ਕਿਹਾ ਕਿ 16 ਹਫ਼ਤਿਆਂ ਦੀ ਸਿਖਲਾਈ ਮਗਰੋਂ 214 ਮਹਿਲਾਵਾਂ ਸਮੇਤ ਕੁੱਲ 1389 ਅਗਨੀਵੀਰਾਂ ਨੂੰ ਸੇਵਾ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ, ‘‘ਭਾਰਤੀ ਨੌਜਵਾਨਾਂ ਲਈ ਅਗਨੀਵੀਰ ਬਣਨ ਦਾ ਇਹ ਸੁਨਹਿਰੀ ਮੌਕਾ ਹੈ। ਇਸ ਨਾਲ ਘੱਟੋ-ਘੱਟ ਚਾਰ ਸਾਲ ਭਾਰਤੀ ਜਲ ਸੈਨਾ, ਥਲ ਸੈਨਾ ਅਤੇ ਹਵਾਈ ਸੈਨਾ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ।’’ ਤ੍ਰਿਪਾਠੀ ਉੜੀਸਾ ਦੇ ਖੁਰਦਾ ਜ਼ਿਲ੍ਹੇ ਵਿੱਚ ਜੰਗੀ ਬੇੜੇ ਆਈਐੱਨਐੱਸ ਚਿਲਿਕਾ ’ਤੇ ਸ਼ੁੱਕਰਵਾਰ ਨੂੰ ਅਗਨੀਵੀਰਾਂ ਦੀ ਰਾਤ ਦੀ ਪਾਸਿੰਗ ਪਰੇਡ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਇਹ ਸਾਰੇ ਅਗਨੀਵੀਰਾਂ ਲਈ ਮਾਣ ਵਾਲੀ ਗੱਲ ਹੈ। ਚਾਰ ਸਾਲਾਂ ਮਗਰੋਂ, ਜੇ ਤੁਸੀਂ ਇਸ ਨੂੰ ਜਾਰੀ ਨਹੀਂ ਰੱਖਣਾ ਚਾਹੁੰਦੇ ਤਾਂ ਤੁਸੀਂ ਬਾਹਰ ਜਾ ਸਕਦੇ ਹੋ ਅਤੇ ਸਮਾਜ ਵਿੱਚ ਮੌਜੂਦ ਵੱਖ-ਵੱਖ ਬਦਲਾਂ ਵਿੱਚੋਂ ਕਿਸੇ ਇੱਕ ਨੂੰ ਚੁਣ ਸਕਦੇ ਹੋ।’’ ਅਗਨੀਪਥ ਯੋਜਨਾ ’ਤੇ ਵਿਵਾਦ ਸਬੰਧੀ ਪੁੱ਼ਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਅਗਨੀਵਰ ਨੂੰ ਲੈ ਕੇ ਕੋਈ ਵਿਵਾਦ ਨਹੀਂ ਹੈ। ਤ੍ਰਿਪਾਠੀ ਨੇ ਬੰਗਲਾਦੇਸ਼ ਦੇ ਮੌਜੂਦਾ ਸਿਆਸੀ ਘਟਨਾਕ੍ਰਮ ’ਤੇ ਕੋਈ ਟਿੱਪਣੀ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਹਾਲਾਂਕਿ, ਉਨ੍ਹਾਂ ਕਿਹਾ ਕਿ ਤੱਟੀ ਸੁਰੱਖਿਆ ਭਾਰਤੀ ਜਲ ਸੈਨਾ ਤੇ ਤੱਟ ਰੱਖਿਆ ਦੀ ਅਹਿਮ ਜ਼ਿੰਮੇਵਾਰੀ ਹੈ। ਜ਼ਿਕਰਯੋਗ ਹੈ ਕਿ ਗੁਆਂਢੀ ਮੁਲਕ ਵਿੱਚ ਗੜਬੜ ਮਗਰੋਂ ਉੜੀਸਾ ਸਰਕਾਰ ਨੇ ਘੱਟੇ-ਘੱਟ ਤੱਟੀ ਜ਼ਿਲ੍ਹਿਆਂ ਬਾਲਾਸੋਰ, ਭਦਰਕ ਅਤੇ ਕੇਂਦਰਪਾੜਾ ਨੂੰ ਹਾਈ ਅਲਰਟ ’ਤੇ ਰੱਖਿਆ ਹੋਇਆ ਹੈ। ਉੜੀਸਾ ਸਮੁੰਦਰੀ ਰਸਤੇ ਰਾਹੀਂ ਬੰਗਲਾਦੇਸ਼ ਤੋਂ ਲਗਪਗ 200 ਕਿਲੋਮੀਟਰ ਦੂਰ ਹੈ। -ਪੀਟੀਆਈ

Advertisement

Advertisement
Advertisement
Author Image

Advertisement