For the best experience, open
https://m.punjabitribuneonline.com
on your mobile browser.
Advertisement

ਅਗਨੀਪਥ ਸਕੀਮ ਰੱਦ ਕੀਤੀ ਜਾਵੇ: ਕਾਂਗਰਸ

08:35 AM Jun 18, 2024 IST
ਅਗਨੀਪਥ ਸਕੀਮ ਰੱਦ ਕੀਤੀ ਜਾਵੇ  ਕਾਂਗਰਸ
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦੀਪੇਂਦਰ ਹੁੱਡਾ। -ਫੋਟੋ: ਏਐੱਨਆਈ
Advertisement

ਨਵੀਂ ਦਿੱਲੀ, 17 ਜੂਨ
ਕਾਂਗਰਸ ਨੇ ਅੱਜ ਅਗਨੀਪਥ ਸਕੀਮ ਰੱਦ ਕਰਨ ਦੀ ਮੰਗ ਕੀਤੀ ਅਤੇ ਕੇਦਰ ਸਰਕਾਰ ਨੂੰ ਅਪੀਲ ਕੀਤੀ ਕਿ ਹਥਿਆਰਬੰਦ ਸੈਨਾਵਾਂ ’ਚ ਪਹਿਲਾਂ ਦੀ ਤਰ੍ਹਾਂ ਪੱਕੀ ਭਰਤੀ ਸ਼ੁਰੂ ਕੀਤੀ ਜਾਵੇ।
ਇੱਥੇ ਪ੍ਰੈੱਸ ਕਾਨਫਰੰਸ ’ਚ ਪਾਰਟੀ ਦੇ ਆਗੂ ਦੀਪੇਂਦਰ ਹੁੱਡਾ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਫੌਜ ਦੇ ਅੰਦਰੂਨੀ ਸਰਵੇਖਣਾਂ ’ਚ ਅਗਨੀਪਥ ਯੋਜਨਾ ਨਾਲ ਜੁੜੀਆਂ ਕਈ ਖਾਮੀਆਂ ਦੱਸੀਆਂ ਜਾ ਰਹੀਆਂ ਹਨ ਅਤੇ ਕਈ ਤਰ੍ਹਾਂ ਦੇ ਸੁਝਾਅ ਸਾਹਮਣੇ ਆਏ ਹਨ। ਉਨ੍ਹਾਂ ਆਖਿਆ ਕਿ ਵੱਖ-ਵੱਖ ਅਖਬਾਰਾਂ ਨੇ ਇਹ ਛਾਪਿਆ ਹੈ ਕਿ ਭਰਤੀ ਯੋਜਨਾ ’ਚ ਕਮੀਆਂ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ। ਹੁੱਡਾ ਨੇ ਆਖਿਆ ਕਿ ਜਿਹੜੀਆਂ ਕੁਝ ਗੱਲਾਂ ਸਾਹਮਣੇ ਆਈਆਂ ਹਨ ਉਨ੍ਹਾਂ ਵਿੱਚ ਅਗਨੀਪਥ ਸਕੀਮ ਦੀ ਮਿਆਦ ਨੂੰ ਵਧਾਉਣ ਅਤੇ ਅਗਨੀਪਥ ’ਚ 25 ਫ਼ੀਸਦ ਦੀ ਬਜਾਏ 60 ਤੋਂ 70 ਫ਼ੀਸਦ ਅਗਨੀਵੀਰਾਂ ਨੂੰ ਬਰਕਰਾਰ ਰੱਖਣ ਤੋਂ ਇਲਾਵਾ ਅਗਨੀਵਰਾਂ ਦੀ ਟਰੇਨਿੰਗ ਦਾ ਸਮਾਂ ਵੀ ਵਧਾਉਣਾ ਸ਼ਾਮਲ ਹੈ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ ਹਮੇਸ਼ਾ ਕਹਿੰਦੇ ਰਹੇ ਹਾਂ ਕਿ ਅਗਨੀਪਥ ਸਕੀਮ ਨੌਜਵਾਨਾਂ ਦੇ ਨਾਲ-ਨਾਲ ਦੇਸ਼ ਦੇ ਹਿੱਤ ਵਿੱਚ ਵੀ ਨਹੀਂ ਹੈ। ਇਸ ਲਈ ਸਾਡੀ ਮੰਗ ਹੈ ਕਿ ਇਹ ਸਕੀਮ ਰੱਦ ਹੋਣੀ ਚਾਹੀਦੀ ਹੈ ਅਤੇ ਫੌਜ ’ਚ ਪੱਕੀ ਭਰਤੀ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ।’’ ਕਾਂਗਰਸੀ ਨੇਤਾ ਨੇ ਕਿਹਾ, ‘‘ਕਾਂਗਰਸ ਪਾਰਟੀ ਅਗਨੀਵੀਰ ਸਕੀਮ ਨੂੰ ਖਾਰਜ ਕਰਦੀ ਹੈ ਅਤੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਫੌਜ ’ਚ ਪਹਿਲਾਂ ਵਾਂਗ ਪੱਕੀ ਭਰਤੀ ਸ਼ੁਰੂ ਕੀਤੀ ਜਾਵੇ।’’ -ਪੀਟੀਆਈ

Advertisement

Advertisement
Tags :
Author Image

Advertisement
Advertisement
×