For the best experience, open
https://m.punjabitribuneonline.com
on your mobile browser.
Advertisement

ਅਗਨੀਪਥ ਯੋਜਨਾ ਦਾ ਟੀਚਾ ਸੁਰੱਖਿਆ ਬਲਾਂ ਨੂੰ ਜੰਗ ਲਈ ਤਿਆਰ ਬਰ ਤਿਆਰ ਕਰਨਾ: ਮੋਦੀ

03:07 PM Jul 26, 2024 IST
ਅਗਨੀਪਥ ਯੋਜਨਾ ਦਾ ਟੀਚਾ ਸੁਰੱਖਿਆ ਬਲਾਂ ਨੂੰ ਜੰਗ ਲਈ ਤਿਆਰ ਬਰ ਤਿਆਰ ਕਰਨਾ  ਮੋਦੀ
Advertisement

ਦਰਾਸ (ਕਾਰਗਿਲ), 26 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਰਗਿਲ ਵਿਜੈ ਦਿਵਸ ਦੀ 25ਵੀਂ ਵਰ੍ਹੇਗੰਢ ’ਤੇ ਸਮਾਗਮ ਵਿਚ ਸ਼ਿਰਕਤ ਕੀਤੀ। ਉਨ੍ਹਾਂ ਵਿਰੋਧੀਆਂ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਅਗਨੀਪਥ ਯੋਜਨਾ ਦਾ ਉਦੇਸ਼ ਫੌਜ ਨੂੰ ਯੁੱਧ ਲਈ ਲਗਾਤਾਰ ਫਿੱਟ ਰੱਖਣਾ ਹੈ ਪਰ ਕੁਝ ਲੋਕ ਕੌਮੀ ਸੁਰੱਖਿਆ ਨਾਲ ਜੁੜੇ ਸੰਵੇਦਨਸ਼ੀਲ ਮੁੱਦੇ ’ਤੇ ਰਾਜਨੀਤੀ ਕਰ ਰਹੇ ਹਨ ਅਤੇ ਇਸ ਯੋਜਨਾ ਬਾਰੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦਹਾਕਿਆਂ ਤੋਂ ਹਥਿਆਰਬੰਦ ਬਲਾਂ ਨੂੰ ਫਿਟ ਰੱਖਣ ਤੇ ਹਰ ਪੱਖੋਂ ਸੁਸੱਜਤ ਕਰਨ ਲਈ ਸੰਸਦ ਅਤੇ ਵੱਖ-ਵੱਖ ਕਮੇਟੀਆਂ ਵਿੱਚ ਵਿਚਾਰ-ਵਟਾਂਦਰਾ ਹੁੰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਇਸ ਯੋਜਨਾ ਨੂੰ ਲਾਗੂ ਕਰਨ ਤੋਂ ਬਾਅਦ ਵਿਰੋਧੀ ਇਸ ਬਾਰੇ ਭਰਮ ਭੁਲੇਖੇ ਪੈਦਾ ਕਰ ਰਹੇ ਹਨ।

Advertisement

Advertisement
Author Image

sukhitribune

View all posts

Advertisement
Advertisement
×