ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਾਈਬਰ ਅਪਰਾਧ ਰੋਕਣ ਲਈ ਏਜੰਸੀਆਂ ਮਸਨੂਈ ਬੌਧਿਕਤਾ ਦੀ ਵਰਤੋਂ ਕਰਨ: ਸ਼ਾਹ

07:21 AM Sep 11, 2024 IST
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੇਰਲਾ ਪੁਲੀਸ ਦੇ ਅਧਿਕਾਰੀ ਨੂੰ ਸਰਟੀਫਿਕੇਟ ਦਿੰਦੇ ਹੋਏ। -ਫੋਟੋ: ਪੀਟੀਆਈ

ਨਵੀਂ ਦਿੱਲੀ, 10 ਸਤੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਸਾਈਬਰ ਸੁਰੱਖਿਆ ਏਜੰਸੀਆਂ ਨੂੰ ਲੋਕਾਂ ਦਾ ਪੈਸਾ ਠੱਗਣ, ਫਰਜ਼ੀ ਖ਼ਬਰਾਂ ਫੈਲਾਉਣ ਅਤੇ ਔਰਤਾਂ ਤੇ ਬੱਚਿਆਂ ਦਾ ਆਨਲਾਈਨ ਸ਼ੋਸ਼ਣ ਕਰਨ ਵਾਲਿਆਂ ਦੀ ਪਛਾਣ ਕਰਨ ਲਈ ਮਸਨੂਈ ਬੌਧਿਕਤਾ (ਆਰਟੀਫੀਸ਼ੀਅਲ ਇਟੈਂਲੀਜੈਂਸ) ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਇੱਥੇ ਆਈ4ਸੀ ਜਾਂ ਭਾਰਤੀ ਸਾਈਬਰ ਅਪਰਾਧ ਤਾਲਮੇਲ ਸੈਂਟਰ ਦੇ ਸਥਾਪਨਾ ਦਿਵਸ ਸਮਾਗਮ ਮੌਕੇ ਕਿਹਾ ਕਿ ਦੁਨੀਆ ਭਰ ’ਚ ਹੁੰਦੇ ਡਿਜੀਟਲ ਲੈਣ (ਟਰਾਂਜੈਕਸ਼ਨਾਂ) ਵਿਚੋਂ 46 ਫੀਸਦ ਜਾਂ ਲਗਪਗ ਅੱਧੀ ਲੈਣਦੇਣ ਭਾਰਤ ਵਿੱਚ ਹੁੰਦਾ ਹੈ, ਜਿਸ ਨਾਲ ਇਨ੍ਹਾਂ ਏਜੰਸੀਆਂ ਦਾ ਕੰਮ ਹੋਰ ਚੁਣੌਤੀਪੂਰਨ ਹੋ ਗਿਆ ਹੈ। ਦੱਸਣਯੋਗ ਹੈ ਕਿ ਆਈ4ਸੀ ਦੀ ਸਥਾਪਨਾ ਗ੍ਰਹਿ ਮੰਤਰਾਲੇ ਅਧੀਨ 2018 ਵਿੱਚ ਕੀਤੀ ਗਈ ਸੀ। ਸਮਾਗਮ ਦੌਰਾਨ ਸ਼ਾਹ ਨੇ ਸਾਈਬਰ ਅਪਰਾਧਾਂ ਦੇ ਟਾਕਰੇ ਲਈ ਆਈ4ਸੀ ਦੇ ਚਾਰ ਸਾਈਬਰ ਧੋਖਾਧੜੀ ਰੋਕੂ ਕੇਂਦਰ (ਸੀਐੱਫਐੱਮਸੀ) ‘ਸਮੰਨਵਿਆ’ ਪਲੈਟਫਾਰਮਾਂ ਦੀ ਸ਼ੁਰੂਆਤ ਵੀ ਕੀਤੀ।
ਗ੍ਰਹਿ ਮੰਤਰੀ ਨੇ ਕਿਹਾ, ‘‘ਮੈਂ ਤਹਾਨੂੰ (ਅਪਰਾਧੀਆਂ ਦੇ) ਕੰਮ ਕਰਨ ਦੇ ਤਰੀਕਿਆਂ ਦੀ ਪਛਾਣ ਕਰਨ ਲਈ ਮਸਨੂਈ ਬੌਧਿਕਤਾ ਦੀ ਵਰਤੋਂ ਕਰਨ ਦੀ ਅਪੀਲ ਕਰਾਂਗਾ। ਇਸ ਨਾਲ (ਤੁਹਾਨੂੰ) ਸਾਈਬਰ ਅਪਰਾਧਾਂ ਦੇ ਟਾਕਰੇ ਲਈ ਨਵੇਂ ਢੰਗ ਲੱਭਣ ’ਚ ਮਦਦ ਮਿਲੇਗੀ।’’ ਉਨ੍ਹਾਂ ਨੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਦੇਸ਼ ਵਿੱਚ ਇੰਟਰਨੈੱਟ ਅਤੇ ਸਾਈਬਰ ਦੀ ਪਹੁੰਚ ਕਿਵੇਂ ਵਧੀ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ 2024 ਵਿੱਚ ਭਾਰਤ ’ਚ ਯੂਪੀਆਈ ਰਾਹੀਂ ਲਗਪਗ 20,64,000 ਕਰੋੜ ਦਾ ਲੈਣਦੇਣ ਹੋਇਆ ਹੈ, ਜਿਹੜਾ ਕਿ ਆਲਮੀ ਪੱਧਰ ’ਤੇ ਡਿਜੀਟਲ ਟਰਾਂਜੈਕਸ਼ਨਾਂ ਦਾ 46 ਫ਼ੀਸਦ ਹਿੱਸਾ ਹੈ। ਸ਼ਾਹ ਨੇ ਕਿਹਾ, ‘‘ਇਸ ਨਾਲ ਸਾਡਾ ਕੰਮ ਹੋਰ ਚੁਣੌਤੀਪੂਰਨ ਹੋ ਜਾਂਦਾ ਹੈ ਅਤੇ ਇਸ ਕਰਕੇ ਸਾਈਬਰ ਧੋਖਾਧੜੀ ਤੋਂ ਸੁੁਰੱਖਿਆ ਜ਼ਰੂਰੀ ਹੈ। ਉਨ੍ਹਾਂ ਨੇ ਇੰਟਰਨੈੱਟ ’ਤੇ ਅਹਿਮ ਨਿੱਜੀ ਡਾਟੇ ਦੀ ਗ਼ੈਰਕਾਨੂੰਨੀ ਵਿਕਰੀ, ਫਰਜ਼ੀ ਖ਼ਬਰਾਂ, ਟੂਲ ਕਿੱਟਾਂ ਅਤੇ ਔਰਤਾਂ ਤੇ ਬੱਚਿਆਂ ਦੇ ਆਨਲਾਈਨ ਸ਼ੋਸ਼ਣ ਦੇ ਮੁੱਦੇ ਵੀ ਉਭਾਰੇ। ਸ਼ਾਹ ਨੇ ਕਿਹਾ, ‘‘ਸਾਨੂੰ ਇਸ (ਸਾਈਬਰ ਅਪਰਾਧ) ਖ਼ਿਲਾਫ਼ ਹੋਰ ਵਧੇਰੇ ਕੋਸ਼ਿਸ਼ਾਂ ਕਰਨ ਦੀ ਲੋੜ ਹੈ। ਅਸੀਂ ਇੱਕ ਬਿੰਦੂ ’ਤੇ ਪਹੁੰਚ ਗਏ ਹਾਂ ਪਰ ਨਿਸ਼ਾਨਾ ਹਾਲੇ ਦੂਰ ਹੈ।’’ -ਪੀਟੀਆਈ

Advertisement

Advertisement