ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਏਜੀ ਵਲੋਂ ਸਵਰਾ ਖ਼ਿਲਾਫ਼ ਮਾਣਹਾਨੀ ਦੀ ਕਾਰਵਾਈ ਤੋਂ ਇਨਕਾਰ

07:25 AM Aug 24, 2020 IST
Advertisement

ਨਵੀਂ ਦਿੱਲੀ: ਅਟਾਰਨੀ ਜਨਰਲ ਕੇ.ਕੇ. ਵੇਣੂਗੋਪਾਲ ਨੇ ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਵਿਰੁੱਧ ਅਦਾਲਤੀ ਹੱਤਕ ਸਬੰਧੀ ਅਪਰਾਧਿਕ ਕਾਰਵਾਈ ਸ਼ੁਰੂ ਕਰਨ ਦੀ ਸਹਿਮਤੀ ਨਹੀਂ ਦਿੱਤੀ ਹੈ। ਸਵਰਾ ’ਤੇ ਸੁਪਰੀਮ ਕੋਰਟ ਵਲੋਂ ਦਿੱਤੇ ਰਾਮ ਜਨਮਭੂਮੀ-ਬਾਬਰੀ ਮਸਜਿਦ ਕੇਸ ਦੇ ਫ਼ੈਸਲੇ ਖ਼ਿਲਾਫ਼ ਅਪਮਾਨਜਨਕ ਬਿਆਨਬਾਜ਼ੀ ਕਰਨ ਦੇ ਦੋਸ਼ ਲੱਗੇ ਸਨ। ਦੱਸਣਯੋਗ ਹੈ ਕਿ ਕਿਸੇ ਵਿਅਕਤੀ ਖ਼ਿਲਾਫ਼ ਅਦਾਲਤੀ ਹੱਤਕ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਕਾਨੂੰਨ ਅਨੂੁਸਾਰ ਅਟਾਰਨੀ ਜਨਰਲ ਜਾਂ ਸੌਲਿਸਟਰ ਜਨਰਲ ਤੋਂ ਸਹਿਮਤੀ ਲੈਣੀ ਹੁੰਦੀ ਹੈ। ਵਕੀਲ ਅਨੁਜ ਸਕਸੈਨਾ ਨੇ ਅਦਾਕਾਰਾ ਖ਼ਿਲਾਫ਼ ਹੱਤਕ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਅਟਾਰਨੀ ਜਨਰਲ ਤੋਂ ਸਹਿਮਤੀ ਮੰਗੀ ਸੀ। ਵੇਣੂਗੋਪਾਲ ਨੇ 21 ਅਗਸਤ ਨੂੰ ਸਕਸੈਨਾ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਅਦਾਕਾਰਾ ਦਾ ਬਿਆਨ ਅਸਲੀ ਜਾਪਦਾ ਹੈ ਅਤੇ ਊਹ ਊਸ ਦੀ ਆਪਣੀ ਧਾਰਨਾ ਹੈ। ਊਨ੍ਹਾਂ ਕਿਹਾ, ‘‘ਮੈਨੂੰ ਨਹੀਂ ਲੱਗਦਾ ਕਿ ਇਸ ਕੇਸ ਵਿੱਚ ਅਦਾਲਤ ਦੇ ਮਾਣ ਨੂੰ ਠੇਸ ਪੁੱਜੀ ਹੈ ਜਾਂ ਹੱਤਕ ਦਾ ਅਪਰਾਧ ਹੋਇਆ ਹੈ। ਇਸ ਕਰਕੇ ਮੈਂ ਸਵਰਾ ਭਾਸਕਰ ਖ਼ਿਲਾਫ਼ ਮਾਣਹਾਨੀ ਦੇ ਕੇਸ ਸਬੰਧੀ ਕਾਰਵਾਈ ਸ਼ੁਰੂ ਕਰਨ ਦੀ ਸਹਿਮਤੀ ਨਹੀਂ ਦਿੰਦਾ ਹਾਂ।’’ -ਪੀਟੀਆਈ  

Advertisement
Advertisement
Tags :
ਇਨਕਾਰਸਵਰਾਕਾਰਵਾਈਖ਼ਿਲਾਫ਼ਮਾਣਹਾਨੀਵੱਲੋਂ
Advertisement