For the best experience, open
https://m.punjabitribuneonline.com
on your mobile browser.
Advertisement

‘ਵੈਟਯਨ’ ਵਿੱਚ ਤਿੰਨ ਦਹਾਕੇ ਬਾਅਦ ਇਕੱਠੇ ਨਜ਼ਰ ਆਉਣਗੇ ਅਮਿਤਾਭ ਤੇ ਰਜਨੀਕਾਂਤ

09:06 AM May 06, 2024 IST
‘ਵੈਟਯਨ’ ਵਿੱਚ ਤਿੰਨ ਦਹਾਕੇ ਬਾਅਦ ਇਕੱਠੇ ਨਜ਼ਰ ਆਉਣਗੇ ਅਮਿਤਾਭ ਤੇ ਰਜਨੀਕਾਂਤ
Advertisement

ਮੁੰਬਈ: ਬੌਲੀਵੁੱਡ ਦੇ ਉੱਘੇ ਅਦਾਕਾਰ ਅਮਿਤਾਭ ਬੱਚਨ ਅਤੇ ਤਾਮਿਲ ਸਿਨੇਮਾ ਦੇ ਸਟਾਰ ਰਜਨੀਕਾਂਤ ਫ਼ਿਲਮ ‘ਵੈਟਯਨ’ ਵਿੱਚ 33 ਸਾਲ ਬਾਅਦ ਇਕੱਠੇ ਨਜ਼ਰ ਆਉਣਗੇ। ਮੁੰਬਈ ਵਿੱਚ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਹੈ। ਅਮਿਤਾਭ ਨੇ ਇੰਸਟਾਗ੍ਰਾਮ ’ਤੇ ਰਜਨੀਕਾਂਤ ਨਾਲ ਤਸਵੀਰ ਸਾਂਝੀ ਕਰਦਿਆਂ ਕਿਹਾ ਕਿ ਉਹ ਰਜਨੀਕਾਂਤ ਨਾਲ ਦੁਬਾਰਾ ਕੰਮ ਕਰਕੇ ਖੁਸ਼ ਹੈ। ਤਸਵੀਰ ਵਿੱਚ ਦੋਵੇਂ ਅਦਾਕਾਰ ਇੱਕ-ਦੂਜੇ ਨੂੰ ਜੱਫੀ ਪਾਉਂਦੇ ਨਜ਼ਰ ਆ ਰਹੇ ਹਨ। ਅਮਿਤਾਭ ਨੇ ਤਸਵੀਰ ਦੀ ਕੈਪਸ਼ਨ ਲਿਖਦਿਆਂ ਆਖਿਆ, ‘‘ਮੈਂ ‘ਥਾਲਾ’ ਰਜਨੀ ਨਾਲ ਦੁਬਾਰਾ ਕੰਮ ਕਰ ਕੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। ਉਹ ਬਿਲਕੁਲ ਨਹੀਂ ਬਦਲਿਆ। ਉਹ ਇੰਨਾ ਮਹਾਨ ਅਦਾਕਾਰ ਹੋਣ ਦੇ ਬਾਵਜੂਦ ਉਸੇ ਤਰ੍ਹਾਂ ਨਿਮਰ ਅਤੇ ਜ਼ਮੀਨ ਨਾਲ ਜੁੜਿਆ ਹੋਇਆ ਹੈ।’’ ਜ਼ਿਕਰਯੋਗ ਹੈ ਕਿ ਇਸ ਫਿਲਮ ਦਾ ਨਾਂ ਪਹਿਲਾਂ ‘ਥਲਾਈਵਰ 170’ ਰੱਖਿਆ ਗਿਆ ਸੀ। ਇਸ ਵਿੱਚ ਦੋਵੇਂ ਅਦਾਕਾਰ ਲਗਪਗ 33 ਸਾਲ ਬਾਅਦ ਇਕੱਠੇ ਕੰਮ ਕਰ ਰਹੇ ਹਨ। ਦੋਵੇਂ ਇਸ ਤੋਂ ਪਹਿਲਾਂ 1991 ਵਿੱਚ ਰਿਲੀਜ਼ ਹੋਈ ਹਿੰਦੀ ਫਿਲਮ ‘ਹਮ’ ਵਿੱਚ ਇਕੱਠੇ ਨਜ਼ਰ ਆਏ ਸਨ। ਇਸ ਵਿੱਚ ਗੋਵਿੰਦਾ, ਅਨੁਪਮ ਖੇਰ, ਕਿਮੀ ਕਾਟਕਰ, ਦੀਪਾ ਸਾਹੀ, ਸ਼ਿਲਪਾ ਸ਼ਿਰੋਡਕਰ, ਡੈਨੀ ਅਤੇ ਕਾਦਰ ਖਾਨ ਅਹਿਮ ਭੂਮਿਕਾਵਾਂ ਵਿਚ ਸਨ। ਇਸ ਫਿਲਮ ਦਾ ਗੀਤ ‘ਜੁਮਾ ਚੁੰਮਾ ਦੇ ਦੇ’ ਬਹੁਤ ਮਕਬੂਲ ਹੋਇਆ ਸੀ। -ਆਈਏਐੱਨਐੱਸ

Advertisement

Advertisement
Author Image

sukhwinder singh

View all posts

Advertisement
Advertisement
×