For the best experience, open
https://m.punjabitribuneonline.com
on your mobile browser.
Advertisement

ਅਣਕਿਆਸੇ ਚੋਣ ਨਤੀਜਿਆਂ ਮਗਰੋਂ ਸ਼ੇਅਰ ਬਾਜ਼ਾਰ ਮੂਧੇ ਮੂੰਹ

11:18 PM Jun 04, 2024 IST
ਅਣਕਿਆਸੇ ਚੋਣ ਨਤੀਜਿਆਂ ਮਗਰੋਂ ਸ਼ੇਅਰ ਬਾਜ਼ਾਰ ਮੂਧੇ ਮੂੰਹ
Advertisement

ਮੁੰਬਈ, 4 ਜੂਨ

Advertisement

ਲੋਕ ਸਭਾ ਚੋਣਾਂ ਦੇ ਅਣਕਿਆਸੇ ਨਤੀਜਿਆਂ ਤੇ ਰੁਝਾਨਾਂ ਵਿਚ ਸੱਤਾਧਾਰੀ ਭਾਜਪਾ ਨੂੰ ਸਪਸ਼ਟ ਬਹੁਮਤ ਨਾ ਮਿਲਣ ਦੇ ਇਸ਼ਾਰੇ ਮਗਰੋਂ ਅੱਜ ਸ਼ੇਅਰ ਬਾਜ਼ਾਰ ਮੂਧੇ ਮੂੰਹ ਡਿੱਗ ਪਿਆ। ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਤੇ ਐੱਨਐੱਸਈ ਦਾ ਨਿਫਟੀ ਕਰੀਬ 6 ਫੀਸਦ ਤੱਕ ਡਿੱਗ ਗਏ। ਸ਼ੇਅਰ ਮਾਰਕੀਟ ਦੇ ਡਿੱਗਣ ਨਾਲ ਨਿਵੇਸ਼ਕਾਂ ਦੇ 31 ਲੱਖ ਕਰੋੜ ਰੁਪਏ ਮਿੱਟੀ ਹੋ ਗਏ। ਪਿਛਲੇ ਚਾਰ ਸਾਲਾਂ ਵਿਚ ਇਕੋ ਦਿਨ ’ਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਤਿੰਨ ਫੀਸਦ ਤੋਂ ਵੱਧ ਦੀ ਤੇਜ਼ੀ ਮਗਰੋਂ ਅੱਜ ਸੈਂਸੈਕਸ 4,389.73 ਨੁਕਤੇ ਜਾਂ 5.74 ਫੀਸਦ ਦੇ ਨਿਘਾਰ ਨਾਲ ਦੋ ਮਹੀਨਿਆਂ ਦੇ ਹੇਠਲੇ ਪੱਧਰ 72,079.05 ’ਤੇ ਬੰਦ ਹੋਇਆ। ਉਂਜ ਦਿਨ ਦੇ ਕਾਰੋਬਾਰ ਦੌਰਾਨ ਸੈਂਸੈਕਸ ਇਕ ਵਾਰ 6,234.35 ਨੁਕਤੇ ਜਾਂ 8.15 ਫੀਸਦ ਡਿੱਗ ਕੇ ਲਗਪਗ ਪੰਜ ਮਹੀਨਿਆਂ ਦੇ ਹੇਠਲੇ ਪੱਧਰ 70,234.43 ਉੱਤੇ ਵੀ ਗਿਆ। ਉਧਰ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 1,982.45 ਨੁਕਤੇ ਜਾਂ 8.52 ਫੀਸਦ ਡਿੱਗ ਕੇ 21,281.45 ਨੁਕਤਿਆਂ ’ਤੇ ਪਹੁੰਚ ਗਿਆ। ਮਗਰੋਂ ਇਹ 1,379.40 ਨੁਕਤਿਆਂ ਜਾਂ 5.93 ਫੀਸਦ ਦੇ ਵੱਡੇ ਨੁਕਸਾਨ ਨਾਲ 21,884.50 ਨੁਕਤਿਆਂ ’ਤੇ ਬੰਦ ਹੋਇਆ। -ਪੀਟੀਆਈ

Advertisement

Advertisement
Author Image

Advertisement