For the best experience, open
https://m.punjabitribuneonline.com
on your mobile browser.
Advertisement

ਵੋਟਾਂ ਮਗਰੋਂ ਉਮੀਦਵਾਰਾਂ ਨੇ ਪਰਿਵਾਰ ਨਾਲ ਬਿਤਾਏ ਫੁਰਸਤ ਦੇ ਪਲ

07:55 AM Jun 03, 2024 IST
ਵੋਟਾਂ ਮਗਰੋਂ ਉਮੀਦਵਾਰਾਂ ਨੇ ਪਰਿਵਾਰ ਨਾਲ ਬਿਤਾਏ ਫੁਰਸਤ ਦੇ ਪਲ
ਸੰਗਰੂਰ ’ਚ ਬਸਪਾ ਉਮੀਦਵਾਰ ਡਾ. ਮੱਖਣ ਸਿੰਘ ਫ ਆਪਣੇ ਪੋਤਰੀ-ਪੋਤਰੇ ਨਾਲ ਸਮਾਂ ਬਿਤਾਉਂਦੇ ਹੋਏ।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 2 ਜੂਨ
ਸਵੇਰ ਤੋਂ ਦੇਰ ਰਾਤ ਤੱਕ ਚੋਣ ਪ੍ਰਚਾਰ ਦੌਰਾਨ ਲਗਭਗ ਡੇਢ-ਦੋ ਮਹੀਨੇ ਦੀ ਭੱਜ ਦੌੜ ਤੋਂ ਬਾਅਦ ਅੱਜ ਉਮੀਦਵਾਰਾਂ ਨੂੰ ਫੁਰਸਤ ਦੇ ਪਲ ਨਸੀਬ ਹੋਏ ਹਨ। ਥੱਕੇ-ਟੁੱਟੇ ਅਤੇ ਉਨੀਂਦਰੇ ਉਮੀਦਵਾਰ ਅੱਜ ਸਵੇਰੇ ਦੇਰ ਨਾਲ ਨੀਂਦ ਤੋਂ ਜਾਗੇ ਅਤੇ ਆਪਣੇ ਆਪ ਨੂੰ ਤਰੋਤਾਜ਼ਾ ਮਹਿਸੂਸ ਕੀਤਾ। ਚੋਣ ਪ੍ਰਚਾਰ ਦਾ ਸਿਰੋਂ ਭਾਰ ਉਤਰ ਜਾਣ ਕਾਰਨ ਉਮੀਦਵਾਰਾਂ ਵੱਲੋਂ ਮਾਨਸਿਕ ਅਤੇ ਸਰੀਰਕ ਤੌਰ ’ਤੇ ਹਲਕਾ-ਫੁਲਕਾ ਮਹਿਸੂਸ ਕੀਤਾ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਕਿਸੇ ਵਿਸ਼ੇਸ਼ ਸੱਦੇ ਤਹਿਤ ਬੀਤੀ ਰਾਤ ਚੰਡੀਗੜ੍ਹ ਚਲੇ ਗਏ, ਜਿਥੋਂ ਅੱਜ ਅੰਮ੍ਰਿਤ ਵੇਲੇ ਵਾਪਸ ਘਰ ਪੁੱਜੇ ਹਨ। ਥੋੜਾ ਅਰਾਮ ਕਰਨ ਤੋਂ ਬਾਅਦ ਘਰ ਪੁੱਜੇ ਪਾਰਟੀ ਵਰਕਰਾਂ ਨੂੰ ਮਿਲੇ ਅਤੇ ਵੋਟਾਂ ਦੀਆਂ ਗਿਣਤੀਆਂ-ਮਿਣਤੀਆਂ ਬਾਰੇ ਚਰਚਾ ਕੀਤੀ। ਫਿਰ ਘਰ ’ਚ ਪਰਿਵਾਰ ਨਾਲ ਬੈਠ ਕੇ ਖਾਣਾ ਖਾਧਾ। ਜਿਸ ਮਗਰੋਂ ਹਲਕਾ ਭਦੌੜ ਅਤੇ ਮਹਿਲ ਕਲਾਂ ’ਚ ਪਾਰਟੀ ਵਰਕਰਾਂ ਨੂੰ ਮਿਲਣ ਚਲੇ ਗਏ।
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਅੱਜ ਪਾਰਟੀ ਵਰਕਰਾਂ ਨੂੰ ਮਿਲੇ ਅਤੇ ਭਰਵੇਂ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਵੋਟਿੰਗ ਦੇ ਸਬੰਧ ਵਿੱਚ ਪਾਰਟੀ ਵਰਕਰਾਂ ਨਾਲ ਵਿਚਾਰ ਚਰਚਾ ਵੀ ਕੀਤੀ। ਸ੍ਰੀ ਝੂੰਦਾਂ ਨੇ ਅੱਜ ਪਿੰਡ ਭਲਵਾਨ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਮੈਂਬਰ ਭੁਪਿੰਦਰ ਸਿੰਘ ਭਲਵਾਨ ਦੇ ਪਿਤਾ ਸ਼ਹੀਦ ਨਛੱਤਰ ਸਿੰਘ ਭਲਵਾਨ ਦੀ ਸਾਲਾਨਾ ਬਰਸੀ ਸਮਾਗਮ ’ਚ ਸ਼ਿਰਕਤ ਕੀਤੀ।
ਬਸਪਾ ਉਮੀਦਵਾਰ ਡਾ. ਮੱਖਣ ਸਿੰਘ ਅੱਜ ਦੇਰ ਨਾਲ ਜਾਗੇ ਅਤੇ ਪਰਿਵਾਰ ਨਾਲ ਸਮਾਂ ਬਿਤਾਇਆ। ਉਨ੍ਹਾਂ ਘਰ ਪੋਤਰੀ ਤੇ ਪੋਤਰੇ ਨੂੰ ਖਿਡਾਉਂਦਿਆਂ ਸਮਾਂ ਬਿਤਾਇਆ ਅਤੇ ਪੋਤਰੇ ਨਾਲ ਬਾਜ਼ਾਰ ਦਾ ਗੇੜਾ ਵੀ ਲਗਾਇਆ। ਫ਼ਿਰ ਗਿਣਤੀ ਕੇਂਦਰ ਲਈ ਏਜੰਟਾਂ ਬਾਰੇ ਪਾਰਟੀ ਆਗੂ ਚਮਕੌਰ ਸਿੰਘ ਵੀਰ ਨਾਲ ਚਰਚਾ ਕੀਤੀ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਭੱਜ ਦੌੜ ਤੋਂ ਬਾਅਦ ਫਤਹਿਗੜ੍ਹ ਸਾਹਿਬ ਨਜ਼ਦੀਕ ਜੱਦੀ ਪਿੰਡ ਤਲਾਣੀਆਂ ਚਲੇ ਗਏ ਹਨ, ਜੋ ਭਲਕੇ ਸ਼ਾਮ ਤੱਕ ਵਾਪਸ ਸੰਗਰੂਰ ਪਰਤ ਆਉਣਗੇ। ਭਾਜਪਾ ਉਮੀਦਵਾਰ ਅਰਵਿੰਦ ਖੰਨਾ ਵੋਟਿੰਗ ਪ੍ਰਕਿਰਿਆ ਖਤਮ ਹੁੰਦਿਆਂ ਹੀ ਫੁਰਸਤ ਦੇ ਪਲ ਮਾਨਣ ਲਈ ਚੰਡੀਗੜ੍ਹ ਚਲੇ ਗਏ ਹਨ। ਸ੍ਰੀ ਖੰਨਾ ਉਥੇ ਪਾਰਟੀ ਆਗੂਆਂ ਨੂੰ ਵੀ ਮਿਲਣਗੇ।
ਕਾਂਗਰਸ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਚੋਣ ਪ੍ਰਚਾਰ ਦੀ ਲੰਮੀ ਭੱਜ ਦੌੜ ਤੋਂ ਬਾਅਦ ਦੇਰ ਨਾਲ ਉਠੇ ਅਤੇ ਪਾਰਟੀ ਵਰਕਰਾਂ ਨੂੰ ਵੀ ਮਿਲੇ। ਖਹਿਰਾ ਵਲੋਂ ਭਰਵਾਂ ਸਹਿਯੋਗ ਦੇਣ ਲਈ ਪਾਰਟੀ ਵਰਕਰਾਂ ਦਾ ਧੰਨਵਾਦ ਵੀ ਕੀਤਾ। ਇਸ ਉਪਰੰਤ ਸੁਖਪਾਲ ਸਿੰਘ ਖਹਿਰਾ ਅੱਜ ਭੁਲੱਥ ਚਲੇ ਗਏ ਜਿਥੇ ਉਨ੍ਹਾਂ ਇੱਕ ਭੋਗ ਦੀ ਰਸਮ ਵਿੱਚ ਸ਼ਾਮਲ ਹੋਣਾ ਸੀ।

Advertisement

Advertisement
Author Image

Advertisement
Advertisement
×