ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬ੍ਰਿਟੇਨ ’ਚ ਪਵਿੱਤਰ ਗ੍ਰੰਥ ਦੀ ਬੇਅਦਬੀ ਮਗਰੋਂ ਪੁਲੀਸ ਨੇ ਜਾਂਚ ਆਰੰਭੀ

07:00 AM Jul 22, 2023 IST

ਲੰਡਨ, 21 ਜੁਲਾਈ
ਉੱਤਰੀ ਇੰਗਲੈਂਡ ਦੇ ਲੀਡਜ਼ ’ਚ ਇਕ ਪਵਿੱਤਰ ਗ੍ਰੰਥ ਦੇ ਕੁਝ ਅੰਗ ਮਿਲਣ ਦੇ ਮਾਮਲੇ ’ਚ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵੈਸਟ ਯੌਰਕਸ਼ਾਇਰ ਪੁਲੀਸ ਨੇ ਕਿਹਾ ਕਿ ਉਨ੍ਹਾਂ ਨੂੰ ਐਤਵਾਰ ਨੂੰ ਇਕ ਸਿੱਖ ਵਿਅਕਤੀ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਇਹ ਘਟਨਾ 12 ਜੁਲਾਈ ਨੂੰ ਹੈਡਿੰਗਲੇਅ ਇਲਾਕੇ ’ਚ ਵਾਪਰੀ ਸੀ। ਪਹਿਲਾਂ ਇਹ ਸਮਝਿਆ ਗਿਆ ਕਿ ਪਵਿੱਤਰ ਗ੍ਰੰਥ ਦੇ ਅੰਗਾਂ ਨੂੰ 11 ਜੁਲਾਈ ਨੂੰ ਕੂੜਾ ਚੁੱਕਣ ਲਈ ਰੱਖੇ ਜਾਣ ਮਗਰੋਂ ਕਿਸੇ ਸ਼ੱਕੀ ਨੇ ਪੀੜਤ ਦੇ ਕੂੜੇਦਾਨ ’ਚ ਸੁੱਟ ਦਿੱਤਾ ਸੀ। ਪਰ ਅਧਿਕਾਰੀਆਂ ਨੇ ਇਸ ਹਫ਼ਤੇ ਪੀੜਤ ਨਾਲ ਮਿਲਣ ਤੋਂ ਬਾਅਦ ਇਸ ਗੱਲ ਨੂੰ ਖਾਰਜ ਕਰ ਦਿੱਤਾ ਹੈ। ਵੈਸਟ ਯੌਰਕਸ਼ਾਇਰ ਪੁਲੀਸ ਦੇ ਲੀਡਜ਼ ਡਿਸਟ੍ਰਿਕਟ ਕਮਾਂਡਰ ਸਟੀਵ ਡੋਡਸ ਨੇ ਕਿਹਾ ਕਿ ਅਜਿਹੇ ਅਪਰਾਧ ਨੂੰ ਨਫ਼ਰਤੀ ਅਪਰਾਧ ਮੰਨਿਆ ਜਾਂਦਾ ਹੈ ਅਤੇ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਪਵਿੱਤਰ ਗ੍ਰੰਥ ਦੀ ਬੇਅਦਬੀ ਸਵੀਕਾਰਨਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਸਥਾਨਕ ਸਿੱਖਾਂ ’ਚ ਰੋਸ ਹੈ ਪਰ ਉਹ ਜਾਂਚ ’ਚ ਪੂਰਾ ਸਹਿਯੋਗ ਕਰ ਰਹੇ ਹਨ। -ਪੀਟੀਆਈ

Advertisement

Advertisement