ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜਾਨਲੇਵਾ ਹਮਲੇ ਮਗਰੋਂ ਰਿਪਬਲਿਕਨ ਪਾਰਟੀ ਦੀ ਕਨਵੈਨਸ਼ਨ ’ਚ ਪਹੁੰਚੇ ਟਰੰਪ

07:30 AM Jul 17, 2024 IST
ਵਿਸਕਾਨਸਿਨ ਵਿੱਚ ਇੱਕ ਪ੍ਰੋਗਰਾਮ ਦੌਰਾਨ ਹੱਥ ਮਿਲਾਉਂਦੇ ਹੋਏ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਤੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਰਿਪਬਲਿਕਨ ਆਗੂ ਜੇਡੀ ਵਾਂਸ। -ਫੋਟੋ: ਰਾਇਟਰਜ਼

ਮਿਲਵਾਕੀ, 16 ਜੁਲਾਈ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਆਪਣੇ ’ਤੇ ਹੋਏ ਜਾਨਲੇਵਾ ਹਮਲੇ ਤੋਂ ਦੋ ਦਿਨ ਬਾਅਦ ਰਿਪਬਲਿਕਨ ਪਾਰਟੀ ਦੀ ਕੌਮੀ ਕਨਵੈਨਸ਼ਨ ਵਿਚ ਸ਼ਾਮਲ ਹੋਏ। ਉਨ੍ਹਾਂ ਸੱਜੇ ਕੰਨ ’ਤੇ ਸਫ਼ੇਦ ਰੰਗ ਦੀ ਪੱਟੀ ਬੰਨ੍ਹੀ ਹੋਈ ਸੀ। ਟਰੰਪ ਨੇ ਭਾਵੇਂ ਕਨਵੈਨਸ਼ਨ ਨੂੰ ਸੰਬੋਧਨ ਨਹੀਂ ਕੀਤਾ, ਪਰ ਜਦੋਂ ਉਹ ਸਕਰੀਨ ’ਤੇ ਨਜ਼ਰ ਆਏ ਤਾਂ ਉਥੇ ਮੌਜੂਦ ਲੋਕਾਂ ਨੇ ਤਾੜੀਆਂ ਤੇ ਨਾਅਰਿਆਂ ਨਾਲ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਰਿਪਬਲਿਕਨ ਨੈਸ਼ਨਲ ਕਨਵੈਸ਼ਨ ਵਿਚ ‘ਡੈਲੀਗੇਟਾਂ’ ਦੇ ਲੋੜੀਂਦੇ ਵੋਟ ਹਾਸਲ ਕਰਨ ਮਗਰੋਂ ਟਰੰਪ 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਰਿਪਬਲਿਕਨ ਪਾਰਟੀ ਵੱਲੋਂ ਅਧਿਕਾਰਤ ਉਮੀਦਵਾਰ ਬਣ ਗਏ ਹਨ। ਟਰੰਪ ਨੇ ਓਹਾਈਓ ਤੋਂ ਸੈਨੇਟਰ ਜੇਡੀ ਵਾਂਸ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਆਪਣਾ ਉਮੀਦਵਾਰ ਚੁਣਿਆ ਹੈ। ਵਾਂਸ ਇਕ ਵੇਲੇ ਟਰੰਪ ਦਾ ਆਲੋਚਕ ਸੀ, ਪਰ ਮਗਰੋਂ ਦੋਵੇਂ ਕਰੀਬੀ ਸਹਿਯੋਗੀ ਬਣ ਗਏ। ਵਾਂਸ 2016 ਵਿਚ ਆਪਣੀਆਂ ਯਾਦਾਂ ‘ਹਿਲਬਿਲੀ ਏਲੇਜੀ’ ਦੀ ਪ੍ਰਕਾਸ਼ਨਾ ਨਾਲ ਸੁਰਖੀਆਂ ਵਿਚ ਆਇਆ ਸੀ। ਉਨ੍ਹਾਂ ਨੂੰ 2022 ਵਿਚ ਸੈਨੇਟ ਚੁਣਿਆ ਗਿਆ ਸੀ। ਵਾਂਸ ਦੀ ਪਤਨੀ ਊਸ਼ਾ ਚਿਲੁਕੁਰੀ ਵਾਂਸ(39) ਭਾਰਤੀ ਅਮਰੀਕੀ ਨਾਗਰਿਕ ਹੈ ਤੇ ਉਸ ਦਾ ਪਰਿਵਾਰ ਪਿੱਛੋਂ ਆਂਧਰਾ ਪ੍ਰਦੇਸ਼ ਨਾਲ ਸਬੰਧਤ ਹੈ। ਵਾਂਸ ਵੱਲੋਂ ਉਪ ਰਾਸ਼ਟਰਪਤੀ ਵਜੋਂ ਉਮੀਦਵਾਰੀ ਸਵੀਕਾਰ ਕੀਤੇ ਜਾਣ ਮੌਕੇ ਉਨ੍ਹਾਂ ਦੀ ਪਤਨੀ ਵੀ ਮੌਜੂਦ ਸੀ। ਉਂਜ ਊਸ਼ਾ 2014 ਤੱਕ ਡੈਮੋਕਰੈਟਿਕ ਪਾਰਟੀ ਦੀ ਮੈਂਬਰ ਸੀ। -ਪੀਟੀਆਈ

Advertisement

ਟਰੰਪ ਨੂੰ ਨਿਸ਼ਾਨੇ ’ਤੇ ਲੈਣ ਵਾਲੀ ਗੱਲ ਕਹਿਣਾ ‘ਗ਼ਲਤੀ’ ਸੀ: ਬਾਇਡਨ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਇਹ ਕਹਿਣਾ ਉਨ੍ਹਾਂ ਦੀ ਗ਼ਲਤੀ ਸੀ ਕਿ ਉਹ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਡੋਨਲਡ ਟਰੰਪ ਨੂੰ ‘ਨਿਸ਼ਾਨੇ ’ਤੇ ਲੈਣਾ’ ਚਾਹੁੰਦੇ ਸਨ। ਬਾਇਡਨ ਨੇ ਹਾਲਾਂਕਿ ਦਲੀਲ ਦਿੱਤੀ ਕਿ ਉਨ੍ਹਾਂ ਦੇ ਰਵਾਇਤੀ ਵਿਰੋਧੀ (ਟਰੰਪ) ਦੀ ਬਿਆਨਬਾਜ਼ੀ ਕਿਤੇ ਵੱਧ ਭੜਕਾਊ ਸੀ। ਅਮਰੀਕੀ ਸਦਰ ਨੇ ਚੇਤਾਵਨੀ ਦਿੱਤੀ ਕਿ ਟਰੰਪ ਅਜੇੇ ਵੀ ਜਮਹੂਰੀ ਸੰਸਥਾਵਾਂ ਲਈ ਖ਼ਤਰਾ ਬਣੇ ਹੋਏ ਹਨ। ਬਾਇਡਨ ਨੇ ਰਿਪਬਲਿਕਨ ਪਾਰਟੀ ਵੱਲੋਂ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਓਹਾਈਓ ਦੇ ਸੈਨੇਟਰ ਜੇਡੀ ਵਾਂਸ ’ਤੇ ਟਿੱਪਣੀ ਕਰਦਿਆਂ ਕਿਹਾ ਕਿ ‘ਦੇਸ਼ ਨਾਲ ਜੁੜੇ ਮੁੱਦਿਆਂ ਉੱਤੇ ਉਨ੍ਹਾਂ ਦਾ ਰੁਖ਼ ਵੀ ਟਰੰਪ ਵਰਗਾ ਹੀ ਹੈ।’ -ਪੀਟੀਆਈ

Advertisement
Advertisement
Advertisement