For the best experience, open
https://m.punjabitribuneonline.com
on your mobile browser.
Advertisement

ਭਾਰਤ ਇਕ ਰਣਨੀਤਕ ਸਾਂਝੇਦਾਰ: ਪੈਂਟਾਗਨ

12:24 PM Jul 17, 2024 IST
ਭਾਰਤ ਇਕ ਰਣਨੀਤਕ ਸਾਂਝੇਦਾਰ  ਪੈਂਟਾਗਨ
Advertisement

ਮਿਲਵਾਉਕੀ, 17 ਜੁਲਾਈ

Advertisement

ਭਾਰਤ ਇਕ ਰਣਨੀਤਕ ਸਾਂਝੇਦਾਰ ਹੈ ਅਤੇ ਅਮਰੀਕਾ ਇਸ ਸਾਂਝੇਦਾਰੀ ਨੂੰ ਅੱਗੇ ਵਧਾਉਂਦੇ ਰਹਿਣ ਲਈ ਉਤਸ਼ਾਹਿਤ ਹੈ। ਅਮਰੀਕੀ ਰੱਖਿਆ ਵਿਭਾਗ ਦੇ ਹੈੱਡਕੁਆਰਟਰ ਪੈਂਟਾਗਨ ਨੇ ਇਹ ਗੱਲ ਆਖੀ। ਵਾਸ਼ਿੰਗਟਨ ਵਿੱਚ ਮੰਗਲਵਾਰ ਨੂੰ ਮੀਡੀਆ ਨਾਲ ਗੱਲਬਾਤ ਦੌਰਾਨ ਪੈਂਟਾਗਨ ਦੇ ਪ੍ਰੈੱਸ ਸਕੱਤਰ ਪੈਟ ਰਾਈਡਰ ਨੇ ਇਕ ਸਵਾਲ ਦੇ ਜਵਾਬ ਵਿੱਚ ਕਿਹਾ, ‘‘ਭਾਰਤ ਇਕ ਰਣਨੀਤਕ ਸਾਂਝੇਦਾਰ ਹੈ ਅਤੇ ਅਸੀਂ ਇਸ ਸਾਂਝੇਦਾਰੀ ਨੂੰ ਅੱਗੇ ਵਧਾਉਂਦੇ ਰਹਿਣ ਲਈ ਉਤਸ਼ਾਹਿਤ ਹਾਂ।’’ ਯੂਕਰੇਨ-ਰੂਸ ਜੰਗ ਨਾਲ ਜੁੜੇ ਇਕ ਸਵਾਲ ਦੇ ਜਵਾਬ ਵਿੱਚ ਰਾਈਡਰ ਨੇ ਕਿਹਾ, ‘‘ਗੱਲ ਜਦੋਂ ਯੂਕਰੇਨ ਤੇ ਯੂਕਰੇਨੀ ਖੇਤਰ ’ਤੇ ਰੂਸ ਦੇ ਨਾਜਾਇਜ਼ ਕਬਜ਼ੇ ਤੇ ਹਮਲੇ ਦੀ ਆਉਂਦੀ ਹੈ ਤਾਂ ਅਖ਼ੀਰ ਇਹ ਤੈਅ ਕਰਨ ਦੀ ਜ਼ਿੰਮੇਵਾਰੀ ਯੂਕਰੇਨ ’ਤੇ ਹੈ ਕਿ ਉਹ ਕਦੋਂ ਸ਼ਾਂਤੀ ਲਈ ਸਮਝੌਤਾ ਕਰਨ ਨੂੰ ਤਿਆਰ ਹੈ।’’ ਰਾਈਡਰ ਨੇ ਕਿਹਾ, ‘‘ਹੁਣੇ ਸਾਡਾ ਧਿਆਨ ਯੂਕਰੇਨ ਦੀ ਮਦਦ ਕਰਨ ’ਤੇ ਕੇਂਦਰਿਤ ਹੈ ਤਾਂ ਜੋ ਅਸੀਂ ਉਸ ਨੂੰ ਉਹ ਸਭ ਕੁਝ ਮੁਹੱਈਆ ਕਰਵਾ ਸਕੀਏ ਜਿਸ ਦੀ ਲੋੜ ਉਸ ਨੂੰ ਆਪਣੇ ਖੇਤਰ ਦੀ ਰੱਖਿਆ ਕਰਨ, ਆਪਣੀ ਪ੍ਰਭੂਸੱਤਾ ਦੀ ਰੱਖਿਆ ਕਰਨ ਅਤੇ ਕਬਜ਼ੇ ਵਾਲੇ ਖੇਤਰਾਂ ਨੂੰ ਵਾਪਸ ਲੈਣ ਲਈ ਹੈ। ਹਾਲਾਂਕਿ, ਅਖ਼ੀਰ ਯੂਕਰੇਨ ਤੋਂ ਯੂਕਰੇਨ ਬਾਰੇ ਕੋਈ ਵੀ ਫੈਸਲਾ ਨਹੀਂ ਲਿਆ ਜਾ ਸਕਦਾ।’’ -ਪੀਟੀਆਈ

Advertisement
Author Image

Advertisement
Advertisement
×