ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੁੱਖ ਮੰਤਰੀ ਦੀ ਘੁਰਕੀ ਮਗਰੋਂ ਵਿਧਵਾ ਨੂੰ ਇਨਸਾਫ਼ ਦੀ ਆਸ ਜਾਗੀ

07:27 AM Jul 01, 2023 IST
ਖੇਤ ’ਚ ਝੋਨੇ ਦੀ ਬਿਜਾਈ ਦੀ ਨਿਗਰਾਨੀ ਕਰਦੀ ਹੋਈ ਰਾਜਵਿੰਦਰ ਕੌਰ।

ਸੰਤੋਖ ਗਿੱਲ
ਰਾਏਕੋਟ, 30 ਜੂਨ
ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰੋਂ ਘੁਰਕੀ ਅਤੇ ਪਰਵਾਸੀ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਜ਼ਿਲ੍ਹੇ ਦੇ ਐੱਸਐੱਸਪੀ ਨਵਨੀਤ ਸਿੰਘ ਬੈਂਸ ਅਤੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੂੰ ਸਖ਼ਤ ਹਦਾਇਤਾਂ ਤੋਂ ਬਾਅਦ ਆਪਣੀ ਜੱਦੀ ਜ਼ਮੀਨ ਬਚਾਉਣ ਲਈ ਅਰਸੇ ਤੋਂ ਲੜਾਈ ਲੜ ਰਹੀ ਕੈਨੇਡਾ ਵਾਸੀ ਵਿਧਵਾ ਰਾਜਵਿੰਦਰ ਕੌਰ ਨੂੰ ਹੁਣ ਇਨਸਾਫ਼ ਦੀ ਆਸ ਜਾਗੀ ਹੈ। ਰਾਜਵਿੰਦਰ ਕੌਰ ਨੇ ਦੱਸਿਆ ਕਿ ਉਹ ਵੀਰਵਾਰ ਨੂੰ ਪਰਵਾਸੀ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਉਨ੍ਹਾਂ ਦੇ ਦਫ਼ਤਰ ਵਿੱਚ ਮਿਲੀ ਸੀ ਅਤੇ ਉਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਕਾਨੂੰਨ ਅਤੇ ਅਦਾਲਤੀ ਹੁਕਮਾਂ ਅਨੁਸਾਰ ਮਾਮਲਾ ਜਲਦ ਨਿਪਟਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਜਦਕਿ ਹਲਕਾ ਵਿਧਾਇਕ ਦੀ ਸ਼ਹਿ ’ਤੇ ਪੁਲੀਸ ਦੇ ਸਥਾਨਕ ਅਧਿਕਾਰੀ ਗੱਲ ਸੁਣਨ ਨੂੰ ਤਿਆਰ ਨਹੀਂ ਸਨ। ਜ਼ਿਕਰਯੋਗ ਹੈ ਕਿ 23 ਮਈ ਨੂੰ ਸਾਬਕਾ ਸਰਪੰਚ ਦਵਿੰਦਰ ਸਿੰਘ ਕਹਿਲ ਸਣੇ ਦੋ ਦਰਜਨ ਵਿਅਕਤੀਆਂ ਵਿਰੁੱਧ ਇਸੇ ਜ਼ਮੀਨ ਉਪਰ ਕਬਜ਼ਾ ਕਰਨ ਦੇ ਮਾਮਲੇ ਵਿੱਚ ਥਾਣਾ ਸ਼ਹਿਰੀ ਰਾਏਕੋਟ ਦੀ ਪੁਲੀਸ ਨੇ ਕੇਸ ਦਰਜ ਕੀਤਾ ਸੀ। ਇਸ ਤੋਂ ਪੰਜ ਦਿਨ ਬਾਅਦ ਹੀ ਦਵਿੰਦਰ ਸਿੰਘ ਕਹਿਲ ਨੇ ਪੀੜਤ ਦੀ ਸੱਸ ਤੇਜਿੰਦਰ ਕੌਰ ਦੇ ਭਰਾ ਬਲਜਿੰਦਰ ਸਿੰਘ ਤੋਂ ਅਦਾਲਤੀ ਰੋਕ ਦੇ ਬਾਵਜੂਦ ਪੰਜ ਏਕੜ ਜ਼ਮੀਨ ਦੀ ਰਜਿਸਟਰੀ ਆਪਣੇ ਨਾਮ ਕਰਵਾ ਲਈ ਸੀ। ਹੇਠਲੀ ਅਦਾਲਤ ਤੋਂ ਉੱਚ ਅਦਾਲਤ ਤੱਕ ਨੌਂ ਸਿਵਲ ਕੇਸ ਚੱਲਦੇ ਹੋਣ ਅਤੇ ਅਦਾਲਤੀ ਰੋਕ ਦੇ ਬਾਵਜੂਦ ਦਵਿੰਦਰ ਸਿੰਘ ਕਹਿਲ ਨੇ ਜ਼ਮੀਨ ਖ਼ਰੀਦਣ ਦਾ ਦਾਅਵਾ ਕੀਤਾ ਸੀ। ਉਧਰ ‘ਆਪ’ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਇਸ ਨੂੰ ਘਰੇਲੂ ਜ਼ਮੀਨੀ ਝਗੜਾ ਦੱਸਦਿਆਂ ਬਿਨਾਂ ਵਜ੍ਹਾ ਹੀ ਉਸ ਦਾ ਨਾਮ ਮਾਮਲੇ ਵਿੱਚ ਘੜੀਸਣ ਦਾ ਦੋਸ਼ ਲਾਇਆ ਸੀ ਪਰ ਸੋਸ਼ਲ ਮੀਡੀਆ ’ਤੇ ਮਾਮਲਾ ਉਜਾਗਰ ਹੋਣ ਬਾਅਦ ਅਤੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਦਖ਼ਲ ਬਾਅਦ ਵਿਧਵਾ ਨੂੰ ਇਨਸਾਫ਼ ਦੀ ਉਮੀਦ ਜਾਗੀ ਹੈ।

Advertisement

Advertisement
Tags :
ਇਨਸਾਫ਼ਘੁਰਕੀਜਾਗੀਮਗਰੋਂਮੰਤਰੀਮੁੱਖਵਿਧਵਾ
Advertisement