ਕਪਿਲਾ ਦੇ ਬਿਮਾਰ ਹੋਣ ਮਗਰੋਂ ਭਾਰਤੀ ਜੋੜੀ ਵੀਅਤਨਾਮ ਓਪਨ ’ਚੋਂ ਹਟੀ
08:00 AM Sep 15, 2024 IST
ਹੋ ਚੀ ਮਿਨ ਸਿਟੀ (ਵੀਅਤਨਾਮ), 14 ਸਤੰਬਰ
ਧਰੁਵ ਕਪਿਲਾ ਦੇ ਬਿਮਾਰ ਹੋਣ ਕਾਰਨ ਤਨੀਸ਼ਾ ਕਰਾਸਟੋ ਅਤੇ ਉਸ ਦੀ ਭਾਰਤੀ ਮਿਕਸਡ ਡਬਲਜ਼ ਜੋੜੀ ਨੂੰ ਇੱਥੇ ਆਪਣੇ ਸੈਮੀਫਾਈਨਲ ਮੈਚ ’ਚੋਂ ਹਟਣਾ ਪਿਆ। ਇਸ ਤਰ੍ਹਾਂ ਵੀਅਤਨਾਮ ਓਪਨ ਸੁਪਰ 100 ਬੈਡਮਿੰਟਨ ਟੂਰਨਾਮੈਂਟ ’ਚ ਭਾਰਤ ਦੀ ਚੁਣੌਤੀ ਖ਼ਤਮ ਹੋ ਗਈ ਹੈ। ਕਪਿਲਾ ਅਤੇ ਕਰਾਸਟੋ ਦੀ ਛੇਵਾਂ ਦਰਜਾ ਪ੍ਰਾਪਤ ਜੋੜੀ ਨੇ ਸੈਮੀਫਾਈਨਲ ਵਿੱਚ ਅਦਨਾਨ ਮੌਲਾਨਾ ਅਤੇ ਇੰਦਾਹ ਕਾਹਿਆ ਸਾਰੀ ਜਮੀਲ ਦੀ ਇੰਡੋਨੇਸ਼ਿਆਈ ਜੋੜੀ ਦਾ ਸਾਹਮਣਾ ਕਰਨਾ ਸੀ ਪਰ ਕਪਿਲਾ ਨੂੰ ਬੁਖਾਰ ਅਤੇ ਪਿੱਠ ਵਿੱਚ ਦਰਦ ਹੋਣ ਕਾਰਨ ਭਾਰਤੀ ਜੋੜੀ ਨੂੰ ਮੈਚ ਤੋਂ ਹਟਣਾ ਪਿਆ। ਕਪਿਲਾ ਨੇ ਕਿਹਾ, ‘ਟੂਰਨਾਮੈਂਟ ਦੇ ਪਹਿਲੇ ਦਿਨ ਤੋਂ ਹੀ ਮੇਰੀ ਸਿਹਤ ਠੀਕ ਨਹੀਂ ਹੈ। ਕੱਲ੍ਹ ਦੇ ਮੈਚ ਤੋਂ ਬਾਅਦ ਸਿਹਤ ਹੋਰ ਵਿਗੜ ਗਈ। ਬੁਖਾਰ ਘੱਟ ਨਹੀਂ ਰਿਹਾ ਸੀ ਤੇ ਪਿੱਠ ਵੀ ਦੁੱਖ ਰਹੀ ਸੀ। ਡਾਕਟਰ ਨਾਲ ਸਲਾਹ ਤੋਂ ਬਾਅਦ ਇਹ ਫ਼ੈਸਲਾ ਲਿਆ।’ -ਪੀਟੀਆਈ
Advertisement
Advertisement