For the best experience, open
https://m.punjabitribuneonline.com
on your mobile browser.
Advertisement

ਰੇਲ ਗੱਡੀ ’ਚ ਪਤਨੀ ਨੂੰ ਕੁੱਟਣ ਬਾਅਦ ਤਿੰਨ ਤਲਾਕ ਦੇ ਕੇ ਪਤੀ ਫ਼ਰਾਰ

12:11 PM May 03, 2024 IST
ਰੇਲ ਗੱਡੀ ’ਚ ਪਤਨੀ ਨੂੰ ਕੁੱਟਣ ਬਾਅਦ ਤਿੰਨ ਤਲਾਕ ਦੇ ਕੇ ਪਤੀ ਫ਼ਰਾਰ
Advertisement

ਝਾਂਸੀ, 3 ਮਈ
ਹੈਰਾਨ ਕਰਨ ਵਾਲੀ ਘਟਨਾ ਵਿਚ ਪਤੀ ਨੇ ਚਲਦੀ ਰੇਲ ਗੱਡੀ ਵਿਚ ਆਪਣੀ ਪਤਨੀ ਨੂੰ ਤਿੰਨ ਤਲਾਕ ਦਿੱਤਾ ਅਤੇ ਫੇ ਫ਼ਰਾਰ ਹੋ ਗਿਆ। ਇਹ ਘਟਨਾ ਝਾਂਸੀ ਜੰਕਸ਼ਨ ਤੋਂ ਠੀਕ ਪਹਿਲਾਂ ਵਾਪਰੀ, ਜਦੋਂ ਮੁਹੰਮਦ ਅਰਸ਼ਦ (28) ਆਪਣੀ ਪਤਨੀ ਅਫ਼ਸਾਨਾ (26) ਨਾਲ ਯਾਤਰਾ ਕਰ ਰਿਹਾ ਸੀ। ਜਿਵੇਂ ਹੀ ਰੇਲਗੱਡੀ ਝਾਂਸੀ ਸਟੇਸ਼ਨ 'ਤੇ ਪੁੱਜੀ, ਅਰਸ਼ਦ ਨੇ ਆਪਣੀ ਪਤਨੀ ਨੂੰ ਤਿੰਨ ਤਲਾਕ ਦਿੱਤਾ ਅਤੇ ਭੱਜ ਗਿਆ। ਉਸ ਨੇ ਭੱਜਣ ਤੋਂ ਪਹਿਲਾਂ ਆਪਣੀ ਪਤਨੀ ਦੀ ਵੀ ਕੁੱਟਮਾਰ ਕੀਤੀ। ਅਚਾਨਕ ਹੋਈ ਇਸ ਘਟਨਾ ਤੋਂ ਹੈਰਾਨ ਅਫ਼ਸਾਨਾ ਨੇ ਸਰਕਾਰੀ ਰੇਲਵੇ ਪੁਲੀਸ ਨਾਲ ਸੰਪਰਕ ਕੀਤਾ, ਜਿਸ ਨੇ ਉਸ ਨੂੰ ਕਾਨਪੁਰ ਦਿਹਾਤ ਵਿੱਚ ਪੁਖਰਾਇਣ ਵਾਪਸ ਭੇਜ ਦਿੱਤਾ, ਜਿਥੋਂ ਉਹ ਉਸ ਦਿਨ ਪਹਿਲਾਂ ਭੁਪਾਲ ਲਈ ਰੇਲਗੱਡੀ ਵਿੱਚ ਸਵਾਰ ਹੋਈ ਸੀ। ਆਖਰਕਾਰ ਐੱਫਆਈਆਰ ਦਰਜ ਕੀਤੀ ਗਈ ਅਤੇ ਮੁਲਜ਼ਮ ਦੀ ਭਾਲ ਸ਼ੁਰੂ ਕੀਤੀ ਗਈ। ਭੁਪਾਲ ਵਿੱਚ ਪ੍ਰਾਈਵੇਟ ਫਰਮ ਵਿੱਚ ਕੰਮ ਕਰਦੇ ਕੰਪਿਊਟਰ ਇੰਜਨੀਅਰ ਅਰਸ਼ਦ ਨੇ ਇਸ ਸਾਲ 12 ਜਨਵਰੀ ਨੂੰ ਰਾਜਸਥਾਨ ਦੇ ਕੋਟਾ ਦੀ ਰਹਿਣ ਵਾਲੀ ਗਰੈਜੂਏਟ ਅਫ਼ਸਾਨਾ ਨਾਲ ਵਿਆਹ ਕੀਤਾ ਸੀ। ਦੋਵਾਂ ਦਾ ਵਿਆਹ ਅਖਬਾਰ ਵਿੱਚ ਦਿੱਤੇ ਇਸ਼ਤਿਹਾਰ ਰਾਹੀਂ ਹੋਇਆ। ਪਿਛਲੇ ਹਫਤੇ ਜਦੋਂ ਇਹ ਜੋੜਾ ਅਰਸ਼ਦ ਦੇ ਪੁਖਰਾਇਣ ਸਥਿਤ ਜੱਦੀ ਘਰ ਗਿਆ ਤਾਂ ਅਫ਼ਸਾਨਾ ਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਅਰਸ਼ਦ ਪਹਿਲਾਂ ਹੀ ਵਿਆਹਿਆ ਹੋਇਆ ਸੀ। ਸ਼ਿਕਾਇਤ ਅਨੁਸਾਰ ਇਸ ਦੌਰਾਨ ਪਤੀ ਤੇ ਸੱਸ ਉਸ ਨੂੰ ਦਾਜ ਲਈ ਤੰਗ ਕਰਨ ਲੱਗੇ। ਇਹ ਉਦੋਂ ਤੱਕ ਜਾਰੀ ਰਿਹਾ ਜਦੋਂ ਤੱਕ ਅਰਸ਼ਦ ਨੇ ਆਖਰਕਾਰ ਤਿੰਨ ਤਲਾਕ ਦਾ ਐਲਾਨ ਨਹੀਂ ਕੀਤਾ ਅਤੇ ਉਸਨੂੰ ਰੇਲਗੱਡੀ ਵਿੱਚ ਛੱਡਣ ਤੋਂ ਬਾਅਦ ਗਾਇਬ ਹੋ ਗਿਆ। ਵਾਇਰਲ ਹੋਈ ਇੱਕ ਵੀਡੀਓ ਵਿੱਚ ਅਫਸਾਨਾ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਅਪੀਲ ਕੀਤੀ ਹੈ ਕਿ ਉਹ ਉਸ ਦੀ ਮਦਦ ਕਰਨ ਅਤੇ ਅਜਿਹੇ ਲੋਕਾਂ ਵਿਰੁੱਧ ਕਾਰਵਾਈ ਕਰਨ ਜੋ ਔਰਤਾਂ ਨੂੰ ਤਲਾਕ ਦਿੰਦੇ ਹਨ ਅਤੇ ਉਨ੍ਹਾਂ ਨੂੰ ਛੱਡ ਦਿੰਦੇ ਹਨ। ਪੁਲੀਸ ਨੇ ਉਸ ਦੇ ਪਤੀ ਅਰਸ਼ਦ, ਉਸ ਦੇ ਮਾਮਾ ਅਕੀਲ, ਪਿਤਾ ਨਫੀਸੁਲ ਹਸਨ ਅਤੇ ਮਾਂ ਪਰਵੀਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

Advertisement

Advertisement
Author Image

Advertisement
Advertisement
×