ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

20 ਸਾਲਾਂ ਬਾਅਦ ਕਾਂਗਰਸ ਨੇ ਨਾਗਾਲੈਂਡ ਸੀਟ ਜਿੱਤ ਕੇ ਇਤਿਹਾਸ ਸਿਰਜਿਆ

10:00 PM Jun 04, 2024 IST
NEW DELHI: NAGALAND TRENDS & RESULTS. PTI GRAPHICS. (PTI6_4_2024_0010100011B)

ਕੋਹਿਮਾ, 4 ਜੂਨ
ਕਾਂਗਰਸ ਨੇ 20 ਸਾਲਾਂ ਬਾਅਦ ਨਾਗਾਲੈਂਡ ਦੀ ਇੱਕੋ-ਇੱਕ ਲੋਕ ਸਭਾ ਸੀਟ ਜਿੱਤ ਕੇ ਅੱਜ ਇਤਿਹਾਸ ਸਿਰਜ ਦਿੱਤਾ ਹੈ। ਇਹ ਜਾਣਕਾਰੀ ਅੱਜ ਭਾਰਤੀ ਚੋਣ ਕਮਿਸ਼ਨ ਨੇ ਦਿੱਤੀ। ਪਾਰਟੀ ਦਾ ਸੂਬੇ ਦੀ ਵਿਧਾਨ ਸਭਾ ’ਚ ਕੋਈ ਵਿਧਾਇਕ ਨਹੀਂ ਹੈ। ਕਾਂਗਰਸੀ ਉਮੀਦਵਾਰ ਐੱਸ ਸੁਪੋਂਗਮੈਰੇਨ ਜਮੀਰ ਨੇ ਆਪਣੇ ਨੇੜਲੇ ਵਿਰੋਧੀ ਅਤੇ ਨੈਸ਼ਨਲਿਸਟ ਡੈਮੋਕਰੈਟਿਕ ਪ੍ਰੋਗਰੈਸਿਵ ਪਾਰਟੀ (ਐੱਨਡੀਪੀਪੀ) ਉਮੀਦਵਾਰ ਚੁੰਬੇਨ ਮੂਰੀ ਨੂੰ 50,984 ਵੋਟਾਂ ਦੇ ਫਰਕ ਨਾਲ ਹਰਾਇਆ। ਜਮੀਰ ਨੂੰ 4,01,951 ਵੋਟਾਂ ਮਿਲੀਆਂ ਜਦਕਿ ਮੂਰੀ ਨੂੰ 3,50,967 ਵੋਟਾਂ ਮਿਲੀਆਂ ਅਤੇ ਆਜ਼ਾਦ ਉਮੀਦਵਾਰ ਹਾਯੀਥੁੰਗ ਤੁੰਗੋ ਲੋਥਾ ਨੂੰ 6,232 ਵੋਟਾਂ ਮਿਲੀਆਂ। ਕਾਂਗਰਸ ਦਾ 2014 ਦੇ ਬਾਅਦ ਤੋਂ ਸੂਬੇ ਦੀ ਵਿਧਾਨ ਸਭਾ ਵਿੱਚ ਕੋਈ ਮੈਂਬਰ ਨਹੀਂ ਹੈ। ਪਾਰਟੀ ਨੇ ਇਸ ਤੋਂ ਪਹਿਲਾਂ 1999 ਵਿੱਚ ਇਹ ਲੋਕ ਸਭਾ ਸੀਟ ਜਿੱਤੀ ਸੀ। -ਪੀਟੀਆਈ

Advertisement

Advertisement