ਐੱਫਐੱਮ ਰੇਡੀਓ ਸਟੇਸ਼ਨਾਂ ਦੇ ਇਸ਼ਤਿਹਾਰਾਂ ਦੀਆਂ ਦਰਾਂ ਵਧਾਈਆਂ
07:33 AM Oct 10, 2023 IST
ਨਵੀਂ ਦਿੱਲੀ, 9 ਅਕਤੂੂਬਰ
ਸਰਕਾਰ ਨੇ ਅੱਜ ਆਪਣੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਲਈ ਪ੍ਰਾਈਵੇਟ ਐੱਫਐੱਮ ਰੇਡੀਓ ਸਟੇਸ਼ਨਾਂ ’ਤੇ ਇਸ਼ਤਿਹਾਰਾਂ ਦੀਆਂ ਆਧਾਰੀ ਦਰਾਂ ਵਿੱਚ 43 ਫੀਸਦ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਦੇ ਇਸ ਫ਼ੈਸਲੇ ਨਾਲ ਦੇਸ਼ ਭਰ ਦੇ 400 ਤੋਂ ਵੱਧ ਕਮਿਊਨਿਟੀ ਰੇਡੀਓ ਸਟੇਸ਼ਨਾਂ ਨੂੰ ਲਾਭ ਹੋਵੇਗਾ। ਜਾਣਕਾਰੀ ਅਨੁਸਾਰ ਇਸ਼ਤਿਹਾਰਾਂ ਦੀਆਂ ਦਰਾਂ ਵਿੱਚ ਅੱਠ ਸਾਲ ਬਾਅਦ ਵਾਧਾ ਕੀਤਾ ਗਿਆ ਹੈ। ਆਖਰੀ ਵਾਰ ਇਹ ਵਾਧਾ 2015 ਵਿੱਚ ਕੀਤਾ ਗਿਆ ਸੀ। ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ ਇਸ਼ਤਿਹਾਰਾਂ ਦੀਆਂ ਦਰਾਂ ਨੂੰ ਅੰਤਿਮ ਰੂਪ ਦੇਣ ਲਈ ਸ਼ਹਿਰ ਦੀ ਆਬਾਦੀ ਅਤੇ 2019 ਦੇ ਇੰਡੀਆ ਰੀਡਰਸ਼ਿਪ ਸਰਵੇਅ (ਆਈਆਰਐੱਸ) ਅਨੁਸਾਰ ਸੋਰਤਿਆਂ ਦੇ ਅੰਕੜਿਆਂ ਸਮੇਤ ਹੋਰ ਕਈ ਗੱਲਾਂ ਧਿਆਨ ਵਿੱਚ ਰੱਖੀਆਂ ਜਾਂਦੀਆਂ ਹਨ। ਬਿਆਨ ਅਨੁਸਾਰ ਇਸ ਵਾਧੇ ਨਾਲ ਐੱਫਐੱਮ ਰੇਡੀਓ ਦੇ ਇਸ਼ਤਿਹਾਰਾਂ ਲਈ ਕੁੱਲ ਆਧਾਰੀ ਦਰ 52 ਰੁਪਏ ਤੋਂ ਵਧਾ ਕੇ 74 ਰੁਪਏ ਪ੍ਰਤੀ 10 ਸੈਕਿੰਡ ਹੋ ਜਾਵੇਗੀ। -ਪੀਟੀਆਈ
Advertisement
Advertisement