Stock Market: ਦੋ ਦਿਨਾਂ ਦੀ ਗਿਰਾਵਟ ਤੋਂ ਬਾਅਦ ਸ਼ੁਰੂਆਤੀ ਕਾਰੋਬਾਰ ਵਿੱਚ ਉਛਾਲ
11:50 AM Jun 16, 2025 IST
Advertisement
ਮੁੰਬਈ, 16 ਜੂਨ
Advertisement
ਦੋ ਦਿਨਾਂ ਦੀ ਤੇਜ਼ ਗਿਰਾਵਟ ਤੋਂ ਬਾਅਦ ਅੱਜ ਏਸ਼ੀਆਈ ਬਾਜ਼ਾਰਾਂ ਵਿੱਚ ਤੇਜ਼ੀ ਦੇ ਕਾਰਨ ਇਕੁਇਟੀ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਨੇ ਸ਼ੁਰੂਆਤੀ ਕਾਰੋਬਾਰ ਵਿੱਚ ਉਛਾਲ ਦਰਜ ਕੀਤਾ ਹੈ। ਸ਼ੁਰੂਆਤੀ ਕਾਰੋਬਾਰ ਦੌਰਾਨ 30-ਸ਼ੇਅਰ ਵਾਲਾ BSE Sensex ਸ਼ੁਰੂਆਤੀ ਕਾਰੋਬਾਰ ਵਿੱਚ 288.79 ਅੰਕ ਚੜ੍ਹ ਕੇ 81,407.39 ’ਤੇ ਪਹੁੰਚ ਗਿਆ। 50-ਸ਼ੇਅਰ ਵਾਲਾ NSE Nifty ਵੀ 98.9 ਅੰਕ ਵਧ ਕੇ 24,817.50 ’ਤੇ ਰਿਹਾ।
Advertisement
Advertisement
ਸੈਂਸੈਕਸ ਦੀਆਂ 30 ਫਰਮਾਂ ਵਿੱਚੋਂ ਪਾਵਰ ਗਰਿੱਡ, ਅਲਟਰਾਟੈੱਕ ਸੀਮਿੰਟ, ਭਾਰਤੀ ਏਅਰਟੈੱਲ, ਲਾਰਸਨ ਐਂਡ ਟੂਬਰੋ, ਏਸ਼ੀਅਨ ਪੇਂਟਸ, ਐੱਨ.ਟੀ.ਪੀ.ਸੀ., ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਇਨਫੋਸਿਸ ਸਭ ਤੋਂ ਵੱਡੇ ਲਾਭ ਕਮਾਉਣ ਵਾਲਿਆਂ ਵਿੱਚੋਂ ਸਨ। ਟਾਟਾ ਮੋਟਰਜ਼, ਐਕਸਿਸ ਬੈਂਕ, ਅਡਾਨੀ ਪੋਰਟਸ ਅਤੇ ਕੋਟਕ ਮਹਿੰਦਰਾ ਬੈਂਕ ਘਾਟੇ ਵਿੱਚ ਰਹੀਆਂ।
ਉਧਰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪੱਈਆ 11 ਪੈਸੇ ਡਿੱਗ ਕੇ 86.22 ’ਤੇ ਆ ਗਿਆ। -ਪੀਟੀਆਈ
Advertisement