ਐਰੋਸਿਟੀ ਵਾਸੀਆਂ ਨੇ ਕਾਰਗਿਲ ਵਿਜੈ ਦਿਵਸ ਮਨਾਇਆ
06:28 AM Jul 27, 2024 IST
ਮੁਹਾਲੀ (ਪੱਤਰ ਪ੍ਰੇਰਕ)
Advertisement
ਇੱਥੋਂ ਦੀ ਐਰੋਸਿਟੀ ਦੇ ਬਲਾਕ-ਸੀ ਦੀ ਵੈੱਲਫੇਅਰ ਸੁਸਾਇਟੀ ਅਤੇ ਬਲਾਕ-ਸੀ ਦੇ ਨਿਵਾਸੀਆਂ ਨੇ 25ਵਾਂ ਕਾਰਗਿਲ ਵਿਜੈ ਦਿਵਸ ਮਨਾਇਆ। ਇਸ ਪ੍ਰੋਗਰਾਮ ਵਿੱਚ ਸਾਬਕਾ ਸੈਨਿਕਾਂ, ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਨੇ ਹਿੱਸਾ ਲਿਆ। ਵਿਜੈ ਦਿਵਸ ਦੀ ਸ਼ੁਰੂਆਤ ਬਲਾਕ ਦੀਆਂ ਸੜਕਾਂ ’ਤੇ ਮਾਰਚ ਪਾਸਟ ਨਾਲ ਹੋਈ। ਸੁਸਾਇਟੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਭਾਟੀਆ, ਚੇਅਰਮੈਨ ਭਾਰਤ ਭੂਸ਼ਣ, ਜਨਰਲ ਸਕੱਤਰ ਗੁਰਵਿੰਦਰ ਸਿੰਘ, ਸੰਯੁਕਤ ਸਕੱਤਰ ਪੂਨਮ, ਖਜ਼ਾਨਚੀ ਸੁਰਜੀਤ ਪੰਨੂ ਅਤੇ ਸੁਸਾਇਟੀ ਦੇ ਹੋਰ ਆਗੂਆਂ ਨੇ ਸੁਸਾਇਟੀ ਦੀ ਅਗਵਾਈ ਵਿੱਚ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਅ। ਇਸ ਮੌਕੇ ਨਿਤੀਸ਼ ਗਰਗ, ਪੀਕੇ ਗੁਪਤਾ, ਮੋਹਰ ਸਿੰਘ, ਹਰਮੇਸ਼ ਸਿੰਘ, ਸੁਖਵਿੰਦਰ ਸਿੰਘ, ਤਰਵਿੰਦਰ ਸੋਨੀ, ਰਮਿੰਦਰ ਸਿੰਘ, ਆਰਐੱਨ ਸ਼ਰਮਾ, ਸ਼ਿਆਮ ਸ਼ਰਮਾ, ਪ੍ਰਿਅੰਕਾ ਬਾਂਸਲ, ਆਰਐੱਨ ਯਾਦਵ ਅਤੇ ਭੁਪਿੰਦਰ ਸਿੰਘ ਆਦਿ ਸ਼ਾਮਲ ਸਨ।
Advertisement
Advertisement