ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਐ ਮੁਹੱਬਤ ਤੇਰੇ ਅੰਜਾਮ ਪੇ ਰੋਨਾ ਆਇਆ: ਲੈਫਟੀਨੈਂਟ ਕਰਨਲ ਨੇ ਨੇਪਾਲੀ ਮੂਲ ਦੀ ਪ੍ਰੇਮਿਕਾ ਦਾ ਕਤਲ ਕੀਤਾ

03:03 PM Sep 12, 2023 IST

ਦੇਹਰਾਦੂਨ, 12 ਸਤੰਬਰ
ਥਲ ਸੈਨਾ ਦੇ ਅਧਿਕਾਰੀ ਨੇ ਨੇਪਾਲੀ ਮੂਲ ਦੀ ਉਸ ਔਰਤ ਦਾ ਕਥਿਤ ਤੌਰ ’ਤੇ ਕਤਲ ਕਰ ਦਿੱਤਾ, ਜਿਸ ਨਾਲ ਉਸ ਦੇ ਨਾਜਾਇਜ਼ ਸਬੰਧ ਸਨ। ਪਤਾ ਲੱਗਿਆ ਹੈ ਕਿ ਔਰਤ ਉਸ ’ਤੇ ਵਿਆਹ ਲਈ ਜ਼ੋਰ ਪਾ ਰਹੀ ਸੀ ਤੇ ਇਸ ਕਰਕੇ ਅਧਿਕਾਰੀ ਨੇ ਉਸ ਦਾ ਕਤਲ ਕਰ ਦਿੱਤਾ। ਐੱਸਐੱਸਪੀ ਦਲੀਪ ਸਿੰਘ ਕੁੰਵਰ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਲੈਫਟੀਨੈਂਟ ਕਰਨਲ ਰਾਮੇਂਦੂ ਉਪਾਧਿਆਏ ਵਜੋਂ ਹੋਈ ਹੈ। ਉਪਾਧਿਆਏ (42) ਨੇ ਆਪਣਾ ਜੁਰਮ ਕਬੂਲ ਕਰ ਲਿਆ। ਉਸ ਨੇ ਦੱਸਿਆ ਕਿ ਉਹ ਸਿਲੀਗੁੜੀ ਦੇ ਡਾਂਸ ਬਾਰ ਵਿੱਚ ਸ਼੍ਰੇਆ ਸ਼ਰਮਾ ਨੂੰ ਉਦੋਂ ਮਿਲਿਆ, ਜਦੋਂ ਉਹ ਪੱਛਮੀ ਬੰਗਾਲ ਵਿੱਚ ਤਾਇਨਾਤ ਸੀ ਅਤੇ ਉਸ ਨਾਲ ਦੋਸਤੀ ਹੋ ਗਈ। ਉਨ੍ਹਾਂ ਦੀ ਦੋਸਤੀ ਪ੍ਰੇਮ ਵਿੱਚ ਬਦਲ ਗਈ। ਉਹ ਅਤੇ ਸ਼੍ਰੇਆ ਸਿਲੀਗੁੜੀ 'ਚ ਪਤੀ-ਪਤਨੀ ਵਾਂਗ ਰਹਿੰਦੇ ਸਨ। ਦੇਹਰਾਦੂਨ 'ਚ ਤਾਇਨਾਤੀ ਤੋਂ ਬਾਅਦ ਉਹ ਉਸ ਨੂੰ ਆਪਣੇ ਨਾਲ ਲੈ ਆਇਆ ਪਰ ਉਸ ਦੀ ਪਤਨੀ ਨੂੰ ਸ਼੍ਰੇਆ ਬਾਰੇ ਪਤਾ ਲੱਗਾ ਤਾਂ ਸ਼ੇੇਆ ਨੂੰ ਵਾਪਸ ਸਿਲੀਗੁੜੀ ਭੇਜ ਦਿੱਤਾ। ਕੁਝ ਦਿਨਾਂ ਬਾਅਦ ਉਪਾਧਿਆਏ ਨੇ ਉਸ ਨੂੰ ਦੇਹਰਾਦੂਨ ਵਾਪਸ ਬੁਲਾਇਆ ਅਤੇ ਉਸ ਲਈ ਫਲੈਟ ਕਿਰਾਏ 'ਤੇ ਲਿਆ, ਜਿੱਥੇ ਉਹ ਉਸ ਨੂੰ ਮਿਲਦਾ ਸੀ। ਹਾਲਾਤ ਉਦੋਂ ਵਿਗੜ ਗਏ ਜਦੋਂ ਉਸ ਦੇ ਅਤੇ ਸ਼੍ਰੇਆ ਵਿਚਕਾਰ ਅਕਸਰ ਝਗੜੇ ਹੋਣ ਲੱਗੇ ਕਿਉਂਕਿ ਉਹ ਉਸ 'ਤੇ ਵਿਆਹ ਕਰਨ ਲਈ ਦਬਾਅ ਪਾ ਰਹੀ ਸੀ। ਉਪਾਧਿਆਏ ਦੀ ਪਤਨੀ ਨੂੰ ਵੀ ਸ਼੍ਰੇਆ ਦੇਹਰਾਦੂਨ 'ਚ ਰਹਿਣ ਬਾਰੇ ਪਤਾ ਲੱਗਾ ਜਿਸ ਤੋਂ ਬਾਅਦ ਦੋਵਾਂ 'ਚ ਝਗੜਾ ਸ਼ੁਰੂ ਹੋ ਗਿਆ। ਸ਼੍ਰੇਅ ਵੱਲੋਂ ਵਾਰ ਵਾਰ ਵਿਆਹ ਲਈ ਜ਼ੋਰ ਪਾਉਣ ਤੋਂ ਦੁਖੀ ਹੋ ਕੇ ਉਸ ਫ਼ੌਜ ਅਧਿਕਾਰੀ ਨੇ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚੀ, ਜਿਸ ਤਹਿਤ 9 ਸਤੰਬਰ ਨੂੰ ਉਹ ਉਸ ਨੂੰ ਰਾਜਪੁਰ ਰੋਡ 'ਤੇ ਕਲੱਬ ਵਿਚ ਲੈ ਗਿਆ, ਉਸ ਨੂੰ ਬਹੁਤ ਜ਼ਿਆਦਾ ਸ਼ਰਾਬ ਪਿਲਾਈ ਅਤੇ ਉਸ ਨੂੰ ਲੰਮੇ ਸਫ਼ਰ ’ਤੇ ਜਾਣ ਦੀ ਪੇਸ਼ਕਸ਼ ਕੀਤੀ, ਜਿਸ ਲਈ ਉਹ ਰਾਜ਼ੀ ਹੋ ਗਈ।ਉਪਾਧਿਆਏ ਨੇ ਉਸ ਨੂੰ ਸੁੰਨਸਾਨ ਥਾਂ 'ਤੇ ਲਿਜਾ ਕੇ ਵਾਰ-ਵਾਰ ਉਸ ਦੇ ਸਿਰ 'ਤੇ ਹਥੌੜੇ ਮਾਰੇ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਸ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਸੜਕ 'ਤੇ ਸੁੱਟ ਦਿੱਤਾ ਅਤੇ ਉਸ ਦੇ ਚਿਹਰੇ 'ਤੇ ਟਾਇਲਟ ਕਲੀਨਰ ਪਾ ਦਿੱਤਾ ਤਾਂ ਜੋ ਉਸ ਦੀ ਪਛਾਣ ਨਾ ਹੋ ਸਕੇ। ਪੁਲੀਸ ਨੇ ਅਪਰਾਧ ਵਿੱਚ ਵਰਤਿਆ ਹਥੌੜਾ, ਸ਼੍ਰੇਆ ਦਾ ਪਛਾਣ ਪੱਤਰ, ਉਪਾਧਿਆਏ ਦੇ ਦੋ ਮੋਬਾਈਲ ਫੋਨ, ਦੋਵਾਂ ਦੇ ਕੱਪੜੇ, ਅਪਰਾਧ ਲਈ ਵਰਤੀ ਕਾਰ ਅਤੇ ਟਾਇਲਟ ਕਲੀਨਰ ਦੀ ਬੋਤਲ ਬਰਾਮਦ ਕੀਤੀ ਹੈ।

Advertisement

Advertisement
Advertisement