ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਏਸ਼ਿਆਈ ਬਿਲੀਅਰਡਜ਼ ਚੈਂਪੀਅਨਸ਼ਿਪ ਵਿੱਚ ਅਡਵਾਨੀ ਦੀ ਜੇਤੂ ਸ਼ੁਰੂਆਤ

06:57 AM Jul 04, 2024 IST

ਰਿਆਧ, 3 ਜੁਲਾਈ
ਭਾਰਤ ਦੇ ਤਜਰਬੇਕਾਰ ਕਿਊ ਖਿਡਾਰੀ ਪੰਕਜ ਅਡਵਾਨੀ ਨੇ ਇੱਥੇ 2024 ਏਸ਼ਿਆਈ ਬਿਲੀਅਰਡਜ਼ ਚੈਂਪੀਅਨਸ਼ਿਪ ਵਿੱਚ ਆਂਗ ਫਿਓ ਅਤੇ ਯੂਟਾਪੋਪ ਪਾਕਪੋਜ ਨੂੰ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਏਸ਼ਿਆਈ ਬਿਲੀਅਰਡਜ਼ ਖਿਤਾਬ ਦੀ ਹੈਟ੍ਰਿਕ ਕਰਨ ਦੇ ਇਰਾਦੇ ਨਾਲ ਉਤਰੇ 38 ਸਾਲਾ ਅਡਵਾਨੀ ਨੇ ਮਿਆਂਮਾਰ ਦੇ ਫਿਓ ਨੂੰ 4-2 ਨਾਲ ਹਰਾਉਣ ਤੋਂ ਬਾਅਦ ਸਖ਼ਤ ਮੁਕਾਬਲੇ ਵਿੱਚ ਥਾਈਲੈਂਡ ਦੇ ਪਾਕਪੋਜ਼ ਨੂੰ 4-3 ਨਾਲ ਮਾਤ ਦਿੱਤੀ। ਇਸ ਮਗਰੋਂ ਅਡਵਾਨੀ ਨੇ ਕਿਹਾ, ‘‘ਇਨ੍ਹਾਂ ਦੋ ਜਿੱਤਾਂ ਨੇ ਮੇਰਾ ਹੌਸਲਾ ਵਧਾਇਆ ਹੈ ਅਤੇ ਮੇਰੀ ਨਜ਼ਰ ਹੁਣ ਆਪਣੇ ਨਿਸ਼ਾਨੇ ’ਤੇ ਹੈ।’’ -ਪੀਟੀਆਈ

Advertisement

Advertisement
Advertisement