For the best experience, open
https://m.punjabitribuneonline.com
on your mobile browser.
Advertisement

ਰਿਲੀਜ਼ ਤੋਂ ਪਹਿਲਾਂ ਹੀ ਫ਼ਿਲਮ ‘ਬੜੇ ਮੀਆਂ ਛੋਟੇ ਮੀਆਂ’ ਦੀ ਐਡਵਾਂਸ ਬੁਕਿੰਗ

09:09 AM Apr 08, 2024 IST
ਰਿਲੀਜ਼ ਤੋਂ ਪਹਿਲਾਂ ਹੀ ਫ਼ਿਲਮ ‘ਬੜੇ ਮੀਆਂ ਛੋਟੇ ਮੀਆਂ’ ਦੀ ਐਡਵਾਂਸ ਬੁਕਿੰਗ
Advertisement

ਮੁੰਬਈ: ਅਦਾਕਾਰ ਅਕਸ਼ੈ ਕੁਮਾਰ ਅਤੇ ਟਾਈਗਰ ਸ਼ਰਾਫ਼ ਦੀ ਆਉਣ ਵਾਲੀ ਫ਼ਿਲਮ ‘ਬੜੇ ਮੀਆਂ ਛੋਟੇ ਮੀਆਂ’ ਨੂੰ ਦੇਖਣ ਲਈ ਟਿਕਟਾਂ ਦੀ ਐਡਵਾਂਸ ਬੁਕਿੰਗ ਬਹੁਤ ਤੇਜ਼ੀ ਨਾਲ ਹੋ ਰਹੀ ਹੈ। ਸ਼ਾਮ ਚਾਰ ਵਜੇ ਐਡਵਾਂਸ ਬੁਕਿੰਗ ਸ਼ੁਰੂ ਹੋਈ। ਕੇਵਲ ਪੰਜ ਘੰਟੇ ਵਿੱਚ 12 ਹਜ਼ਾਰ ਤੋਂ ਵੱਧ ਟਿਕਟਾਂ ਦੀ ਬੁਕਿੰਗ ਹੋ ਚੁੱਕੀ ਹੈ। ਮੌਜੂਦਾ ਰੁਝਾਨ ਅਨੁਸਾਰ, ਫ਼ਿਲਮ ‘ਬੜੇ ਮੀਆਂ ਛੋਟੇ ਮੀਆਂ’ ਦੀਆਂ ਟਿਕਟਾਂ ਦੀ ਬੁਕਿੰਗ ਬੁੱਧਵਾਰ ਤੱਕ ਇੱਕ ਲੱਖ ਤੋਂ ਪਾਰ ਹੋ ਜਾਵੇਗੀ। ਫ਼ਿਲਮ ਦੀਆਂ ਐਡਵਾਂਸ ਟਿਕਟਾਂ ਦੀ ਬੁਕਿੰਗ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦਰਸ਼ਕ ਫ਼ਿਲਮ ਨੂੰ ਦੇਖਣ ਲਈ ਕਿੰਨੇ ਉਤਾਵਲੇ ਹਨ। ਐਡਵਾਂਸ ਟਿਕਟ ਬੁਕਿੰਗ ਸ਼ੁਰੂ ਹੋਣ ਦੇ ਪਹਿਲੇ ਪੰਜ ਘੰਟਿਆਂ ਦੌਰਾਨ 12 ਹਜ਼ਾਰ ਟਿਕਟਾਂ ਦੀ ਖਰੀਦ ਨਾਲ ਫ਼ਿਲਮ ਨੇ ਬਾਕਸ ਆਫ਼ਿਸ ’ਤੇ ਹਿੱਟ ਫ਼ਿਲਮ ਦੇ ਰੂਪ ਵਿੱਚ ਆਪਣੀ ਪਛਾਣ ਬਣਾ ਲਈ ਹੈ। ‘ਸੁਲਤਾਨ’ ਅਤੇ ‘ਟਾਈਗਰ ਜ਼ਿੰਦਾ ਹੈ’ ਵਰਗੀਆਂ ਫ਼ਿਲਮਾਂ ਬਣਾਉਣ ਵਾਲੇ ਅਲੀ ਅੱਬਾਸ ਜ਼ਾਫ਼ਰ ਦੀ ਇਸ ਫ਼ਿਲਮ ਵਿੱਚ ਸੋਨਾਕਸ਼ੀ ਸਿਨਹਾ, ਮਾਨੁਸ਼ੀ ਛਿੱਲਰ ਅਤੇ ਅਲਾਇਆ ਐੱਫ ਵੀ ਹਨ। ਮਨੋਰਜੰਨ ਭਰਪੂਰ ਫ਼ਿਲਮ ਦਰਸ਼ਕਾਂ ਨੂੰ ਆਪਣੇ ਸੀਟਾਂ ’ਤੇ ਖੜ੍ਹੇ ਹੋਣ ਲਈ ਮਜਬੂਰ ਕਰ ਦੇਵੇਗੀ। ਏਏਜ਼ੈੱਡ ਫ਼ਿਲਮਜ਼ ਦੇ ਸਹਿਯੋਗ ਨਾਲ ਵਾਸ਼ੂ ਭਗਨਾਨੀ ਅਤੇ ਪੂਜਾ ਇੰਟਰਟੈਨਮੈਂਟ ਵੱਲੋਂ ਪੇਸ਼ ‘ਬੜੇ ਮੀਆਂ ਛੋਟੇ ਮੀਆਂ’ ਦੀ ਕਹਾਣੀ ਅਲੀ ਅੱਬਾਸ ਜ਼ਾਫ਼ਰ ਵੱਲੋਂ ਲਿਖੀ ਗਈ ਹੈ। ਇਹ ਫ਼ਿਲਮ ਵਾਸ਼ੂ ਭਗਨਾਨੀ, ਦੀਪਸ਼ਿਖਾ ਦੇਸ਼ਮੁੱਖ, ਜੈਕੀ ਭਗਨਾਨੀ, ਹਿਮਾਸ਼ੂ ਕਿਸ਼ਨ ਮਹਿਰਾ ਅਤੇ ਅਲੀ ਅੱਬਾਸ ਜ਼ਾਫ਼ਰ ਨੇ ਬਣਾਈ ਹੈ। ਫ਼ਿਲਮ 10 ਅਪਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। -ਆਈਏਐੱਨਐੱਸ

Advertisement

Advertisement
Author Image

Advertisement
Advertisement
×