For the best experience, open
https://m.punjabitribuneonline.com
on your mobile browser.
Advertisement

ਆਦਿੱਤਿਆ ਐੱਲ1’ ਦੀ ਧਰਤੀ ਦੇ ਪੰਧ ਨਾਲ ਸਬੰਧਤ ਪਹਿਲੀ ਪ੍ਰਕਿਰਿਆ ਸਫਲਾਤਪੂਰਵਕ ਪੂਰੀ ਹੋਈ: ਇਸਰੋ

02:04 PM Sep 03, 2023 IST
ਆਦਿੱਤਿਆ ਐੱਲ1’ ਦੀ ਧਰਤੀ ਦੇ ਪੰਧ ਨਾਲ ਸਬੰਧਤ ਪਹਿਲੀ ਪ੍ਰਕਿਰਿਆ ਸਫਲਾਤਪੂਰਵਕ ਪੂਰੀ ਹੋਈ  ਇਸਰੋ
Advertisement

ਬੰਗਲੁਰੂ, 3 ਦਸੰਬਰ
ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਅੱਜ ਕਿਹਾ ਹੈ ਕਿ ਦੇਸ਼ ਦੇ ਪਹਿਲੇ ਸੂਰਜੀ ਮਿਸ਼ਨ ‘ਆਦਿੱਤਿਆ ਐੱਲ1’ ਵੱਲੋਂ ਧਰਤੀ ਦੇ ਪੰਧ ਨਾਲ ਸਬੰਧਤ ਪਹਿਲੀ ਪ੍ਰਕਿਰਿਆ ਸਫਲਤਾਪੂਰਵਕ ਪੂਰੀ ਕਰ ਲਈ ਗਈ ਹੈ। ਇਸਰੋ ਮੁਤਾਬਕ, ਇਸ ਪ੍ਰਕਿਰਿਆ ਨੂੰ ਇੱਥੇ ਸਥਿਤ ਇਸਰੋ ਟੈਲੀਮੈਟਰੀ, ਟਰੈਕਿੰਗ ਤੇ ਕਮਾਂਡ ਨੈੱਟਵਰਕ (ਆਈਐੱਸਟੀਆਰਸੀ) ਤੋਂ ਅੰਜਾਮ ਦਿੱਤਾ ਗਿਆ। ਪੁਲਾੜ ਏਜੰਸੀ ਨੇ ਇਹ ਵੀ ਕਿਹਾ ਕਿ ‘ਆਦਿੱਤਿਆ ਐੱਲ1’ ਉਪ ਗ੍ਰਹਿ ਬਿਲਕੁਲ ਠੀਕ ਹੈ ਅਤੇ ਇਹ ਆਮ ਢੰਗ ਨਾਲ ਕੰਮ ਕਰ ਰਿਹਾ ਹੈ। ਇਸਰੋ ਨੇ ਮਾਈਕ੍ਰੋਬਲੌਗਿੰਗ ਸਾਈਟ ‘ਐਕਸ’ ’ਤੇ ਜਾਰੀ ਇਕ ਪੋਸਟ ਵਿੱਚ ਦੱਸਿਆ ਕਿ ਪੰਧ ਸਬੰਧੀ ਅਗਲੀ ਪ੍ਰਕਿਰਿਆ 5 ਸਤੰਬਰ ਨੂੰ ਭਾਰਤੀ ਸਮੇਂ ਅਨੁਸਾਰ ਦੇਰ ਰਾਤ ਲਗਪਗ 3 ਵਜੇ ਲਈ ਨਿਰਧਾਰਤ ਹੈ। ਇਸਰੋ ਨੇ ਕਿਹਾ, ‘‘ਆਦਿੱਤਿਆ ਐੱਲ1 ਮਿਸ਼ਨ: ਉਪ ਗ੍ਰਹਿ ਪੂਰੀ ਤਰ੍ਹਾਂ ਠੀਕ ਹੈ ਤੇ ਆਮ ਢੰਗ ਨਾਲ ਕੰਮ ਕਰ ਰਿਹਾ ਹੈ। ਪ੍ਰਾਪਤ ਕੀਤਾ ਗਿਆ ਨਵਾਂ ਪੰਧ 245 ਕਿਲੋਮੀਟਰ x 22459 ਕਿਲੋਮੀਟਰ ਹੈ।’’ -ਪੀਟੀਆਈ

Advertisement

Advertisement
Tags :
Author Image

Advertisement
Advertisement
×