For the best experience, open
https://m.punjabitribuneonline.com
on your mobile browser.
Advertisement

ਕੰਪਨੀ ਮਾਲਕ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ’ਤੇ ਅੜੇ ਕਾਮੇ

06:56 AM Jul 01, 2024 IST
ਕੰਪਨੀ ਮਾਲਕ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ’ਤੇ ਅੜੇ ਕਾਮੇ
Advertisement

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 30 ਜੂਨ
ਸਥਾਨਕ ਪੰਜ ਨੰਬਰ ਚੂੰਗੀ ਨਜ਼ਦੀਕੀ ਬਿਜਲੀ ਹਾਦਸੇ ਦਾ ਸ਼ਿਕਾਰ ਹੋਏ ਪਿੰਡ ਢੋਲਣ ਦੇ ਮਨਦੀਪ ਸਿੰਘ ਦੀ ਮੌਤ ਦੇ ਦੂਜੇ ਦਿਨ ਇਥੇ ਧਰਨਾ ਦੇ ਕੇ ਇਨਸਾਫ਼ ਅਤੇ ਮੁਆਵਜ਼ੇ ਦੀ ਮੰਗ ਕੀਤੀ ਗਈ। ਸਦਨ ਮਾਰਕੀਟ ਦੇ ਸਾਹਮਣੇ ਸਥਿਤ ਸ਼ਿਕਾਇਤ ਕੇਂਦਰ ਦੇ ਬਾਹਰ ਟੈਂਟ ਗੱਡ ਕੇ ਬਿਜਲੀ ਕਾਮੇ ਧਰਨਾ ਦੇ ਰਹੇ ਹਨ। ਇਸੇ ਦੌਰਾਨ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਅਤੇ ਸਾਬਕਾ ਬਿਜਲੀ ਮੁਲਾਜ਼ਮ ਆਗੂ ਕੰਵਲਜੀਤ ਖੰਨਾ ਨੇ ਮਨਦੀਪ ਦੀ ਮੌਤ ਲਈ ਕੇਂਦਰ ਦੀ ਭਾਜਪਾ ਸਰਕਾਰ ਦੀ ਨਵੀਂ ਊਰਜਾ ਨੀਤੀ 2010 ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਇਸ ਹਾਦਸੇ ਲਈ ਠੇਕਾ ਕੰਪਨੀ ਵਿਜ਼ਨ ਪਲੱਸ ਦੇ ਮਾਲਕ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰਨਾ ਬਣਦਾ ਹੈ। ਮ੍ਰਿਤਕ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਪੀੜਤ ਪਰਿਵਾਰ ਲਈ ਇਕ ਕਰੋੜ ਦੇ ਮੁਆਵਜ਼ੇ ਦੀ ਸਰਕਾਰ ਤੋਂ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜਗਰਾਉਂ ਪਾਵਰਕੌਮ ਡਵੀਜ਼ਨ ‘ਚ ਕੰਮ ਕਰਦੇ 82 ਠੇਕਾ ਕਾਮੇ ਪੂਰੇ ਸੂਬੇ ਦੇ ਠੇਕਾ ਕਾਮਿਆਂ ਵਾਂਗ ਕੁਦਰਤ ਦੇ ਰਹਿਮੋ ਕਰਮ ‘ਤੇ ਵਕਤ ਕੱਟੀ ਕਰ ਰਹੇ ਹਨ। ਅਤਿ ਦੀ ਗਰਮੀ, ਮੀਂਹ-ਹਨੇਰੀ, ਤੂਫਾਨ ਵਿੱਚ ਚੌਵੀ ਘੰਟੇ ਕੰਮ ਕਰਨ ਲਈ ਤੇ ਕਿਸੇ ਵੀ ਸਮੇਂ ਮਰ ਜਾਣ ਲਈ ਸਰਾਪੇ ਠੇਕਾ ਕਾਮੇ ਤੇ ਉਨ੍ਹਾਂ ਦੇ ਪਰਿਵਾਰ ਕੀ ਇਸ ਦੇਸ਼ ਦੇ ਨਾਗਰਿਕ ਨਹੀਂ ਹਨ। ਉਨ੍ਹਾਂ ਕਿਹਾ ਕਿ ਨਾਮਾਤਰ ਉਜਰਤਾਂ ’ਤੇ ਕੰਮ ਕਰਦੇ ਠੇਕਾ ਕਾਮਿਆਂ ਦਾ ਸ਼ੋਸ਼ਣ ਕੇਂਦਰੀ ਹਕੂਮਤ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਦਾ ਸਿੱਟਾ ਹੈ। ਸਾਮਰਾਜੀ ਤੇ ਦੇਸੀ ਸਰਮਾਏਦਾਰਾਂ ਦੀਆ ਲੋਟੂ ਨੀਤੀਆਂ ਤਹਿਤ ਪੱਕੇ ਰੁਜ਼ਗਾਰ ਦਾ ਭੋਗ ਪਾ ਦਿੱਤਾ ਗਿਆ ਹੈ। ਠੇਕਾ ਕਾਮਿਆਂ ਲਈ ਰੈਗੂਲਰ ਕਾਮਿਆਂ ਵਾਲੀਆਂ ਸਾਰੀਆਂ ਸਹੂਲਤਾਂ ਖ਼ਤਮ ਕਰਕੇ ਹਾਇਰ ਐਂਡ ਫਾਇਰ ਦੀ ਨੀਤੀ ਤਹਿਤ ਕਿਸੇ ਵੀ ਸਮੇਂ ਕੰਮ ਤੋਂ ਕੱਢੇ ਜਾਣ ਦਾ ਖ਼ਤਰਾ ਇਨ੍ਹਾਂ ਠੇਕਾ ਕਾਮਿਆਂ ਸਿਰ ’ਤੇ ਸਦਾ ਮੰਡਰਾਉਂਦਾ ਰਹਿੰਦਾ ਹੈ। ਉਨ੍ਹਾਂ ਠੇਕਾ ਕਾਮਿਆਂ ਨੂੰ ਪੱਕੇ ਰੁਜ਼ਗਾਰ ਲਈ ਸਿਰ ’ਤੇ ਕਫ਼ਨ ਬੰਨ੍ਹ ਕੇ ਸੰਘਰਸ਼ ਤੇਜ਼ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਾਲਾਤ ਦੀ ਸਿਤਮਜਰੀਫੀ ਹੈ ਕਿ ਠੇਕਾ ਕਾਮਿਆਂ ਨੂੰ ਕੰਪਨੀ ਵਲੋਂ ਸੁਰੱਖਿਆ ਕਿੱਟ ਵੀ ਨਹੀਂ ਦਿੱਤੀ ਜਾ ਰਹੀ। ਮਾਸਕ ਅਦਾਇਗੀ ਵੀ ਕਈ ਵਾਰ ਦੀ ਦੋ ਮਹੀਨੇ ਲਟਕਣੀ ਆਮ ਗੱਲ ਹੈ।

Advertisement

Advertisement
Author Image

Advertisement
Advertisement
×