ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਦਾਕਾਰਾ ਸੋਨਾਕਸ਼ੀ ਸਿਨਹਾ ਤੇ ਜ਼ਹੀਰ ਇਕਬਾਲ ਦਾ ਵਿਆਹ 23 ਨੂੰ

12:27 PM Jun 10, 2024 IST

ਮੁੰਬਈ, 10 ਜੂਨ
ਅਭਿਨੇਤਰੀ ਸੋਨਾਕਸ਼ੀ ਸਿਨਹਾ 23 ਜੂਨ ਨੂੰ ਮੁੰਬਈ ’ਚ ਆਪਣੇ ਪੁਰਾਣੇ ਮਿੱਤਰ ਜ਼ਹੀਰ ਇਕਬਾਲ ਨਾਲ ਵਿਆਹ ਕਰਵਾ ਰਹੀ ਹੈ। ਮੀਡੀਆ ਮੁਤਾਬਕ ਸੋਨਾਕਸ਼ੀ ਅਤੇ ਜ਼ਹੀਰ ਦਾ ਵਿਆਹ ਦੱਖਣੀ ਮੁੰਬਈ ਦੇ ਕਿਸੇ ਸਥਾਨ 'ਤੇ ਹੋਵੇਗਾ। ਇਸ ਜੋੜੇ ਨੇ ਹਾਲੇ ਤੱਕ ਆਪਣੇ ਵਿਆਹ ਬਾਰੇ ਕਿਸੇ ਵੀ ਖ਼ਬਰ ਦੀ ਪੁਸ਼ਟੀ ਨਹੀਂ ਕੀਤੀ। ਸੋਨਾਕਸ਼ੀ ਅਤੇ ਜ਼ਹੀਰ ਦੋਵਾਂ ਨੇ ਸਲਮਾਨ ਖਾਨ ਦੀਆਂ ਫਿਲਮਾਂ ਨਾਲ ਬਾਲੀਵੁੱਡ ਪੈਰ ਧਰਿਆ ਸੀ। ਸੋਨਾਕਸ਼ੀ ਨੇ 2010 ਵਿੱਚ ਦਬੰਗ ਤੇ ਜ਼ਹੀਰ ਨੇ 2019 ਵਿੱਚ 'ਨੋਟਬੁੱਕ' ਫਿਲਮ ਕੀਤੀ ਸੀ। ਇਸ ਜੋੜੇ ਨੇ 2022 ਵਿੱਚ ਕਾਮੇਡੀ-ਡਰਾਮਾ ਫਿਲਮ 'ਡਬਲ ਐਕਸਐਲ' ਵਿੱਚ ਵੀ ਇਕੱਠੇ ਕੰਮ ਕੀਤਾ ਸੀ। ਪਿਛਲੇ ਹਫ਼ਤੇ ਜ਼ਹੀਰ ਨੇ ਸੋਨਾਕਸ਼ੀ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਪੋਸਟ ਕੀਤੀਆਂ ਸਨ।

Advertisement

Advertisement