ਅਦਾਕਾਰ ਵਿਕਾਸ ਸੇਠੀ ਦਾ ਦੇਹਾਂਤ
07:57 AM Sep 09, 2024 IST
Advertisement
ਮੁੰਬਈ, 8 ਸਤੰਬਰ
ਅਦਾਕਾਰ ਵਿਕਾਸ ਸੇਠੀ(48) ਦੀ ਸ਼ਨਿੱਚਰਵਾਰ ਰਾਤ ਨੂੰ ਸੁੱਤੇ ਪਿਆਂ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ। ਸੇਠੀ ਨੂੰ ‘ਕਿਉਂਕਿ ਸਾਸ ਭੀ ਕਭੀ ਬਹੂ ਥੀ’, ‘ਕਹੀਂ ਤੋ ਹੋਗਾ’ ਤੇ ‘ਸਸੁਰਾਲ ਸਿਮਰ ਕਾ’ ਜਿਹੇ ਟੀਵੀ ਸ਼ੋਅਜ਼ ਲਈ ਜਾਣਿਆ ਜਾਂਦਾ ਸੀ।
ਅਦਾਕਾਰ ਦੀ ਪਤਨੀ ਜਾਹਨਵੀ ਸੇਠੀ ਮੁਤਾਬਕ ਉੁਹ ਇਕ ਪਰਿਵਾਰਕ ਸਮਾਗਮ ਲਈ ਨਾਸਿਕ ਵਿਚ ਸਨ। ਅਦਾਕਾਰ ਦੀ ਦੇਹ ਪੋਸਟਮਾਰਟਮ ਲਈ ਮੁੰਬਈ ਦੇ ਕੂਪਰ ਹਸਪਤਾਲ ਭੇਜ ਦਿੱਤੀ ਗਈ ਹੈ।
ਟੀਵੀ ਦੇ ਜਾਣੇ-ਪਛਾਣੇ ਚਿਹਰੇ ਸੇਠੀ ਨੇ 2001 ਦੀ ਸੁਪਰਹਿਟ ਫ਼ਿਲਮ ‘ਕਭੀ ਖੁਸ਼ੀ ਕਭੀ ਗ਼ਮ’ ਵਿਚ ਕਰੀਨਾ ਕਪੂਰ ਖ਼ਾਨ (ਪੂ) ਦੇ ਦੋਸਤ ਰੌਬੀ ਦੀ ਭੂਮਿਕਾ ਨਿਭਾਈ ਸੀ। ਅਦਾਕਾਰ ਦਾ ਸਸਕਾਰ ਸੋਮਵਾਰ ਨੂੰ ਮੁੰਬਈ ਵਿਚ ਕੀਤਾ ਜਾਵੇਗਾ। ਸੇਠੀ ਦੇ ਪਰਿਵਾਰ ਵਿਚ ਪਤਨੀ ਤੇ ਦੋ ਜੌੜੇ ਬੇਟੇ ਹਨ। -ਪੀਟੀਆਈ
Advertisement
Advertisement
Advertisement