ਹਾਦਸੇ ’ਚ ਜ਼ਖ਼ਮੀ ਅਦਾਕਾਰ ਪਰਵੀਨ ਡਬਾਸ ਆਈਸੀਯੂ ਵਿੱਚ ਦਾਖ਼ਲ
07:22 AM Sep 22, 2024 IST
ਮੁੰਬਈ: ਅਦਾਕਾਰ ਪਰਵੀਨ ਡਬਾਸ (50) ਅੱਜ ਸੜਕ ਹਾਦਸੇ ਵਿੱਚ ਜ਼ਖ਼ਮੀ ਹੋ ਗਿਆ, ਜਿਸ ਮਗਰੋਂ ਉਸ ਨੂੰ ਮੁੰਬਈ ਦੇ ਇਕ ਹਸਪਤਾਲ ਦੇ ਆਈਸੀਯੂ ਵਿੱਚ ਭਰਤੀ ਕਰਵਾਇਆ ਗਿਆ ਹੈ। ਅਦਾਕਾਰ ਡਬਾਸ ਨੇ ਮੀਰਾ ਨਾਇਰ ਦੀ ਫਿਲਮ ‘ਮੌਨਸੂਨ ਵੈਡਿੰਗ’, ‘ਮੈਨੇ ਗਾਂਧੀ ਕੋ ਨਹੀਂ ਮਾਰਾ’, ‘ਖੋਸਲਾ ਕਾ ਘੋਸਲਾ’, ‘ਦਿ ਪਰਫੈਕਟ ਹਸਬੈਂਡ’ ਅਤੇ ‘ਦਿ ਵਰਲਡ ਅਨਸੀਨ’ ਵਰਗੀਆਂ ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਦੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ। ਡਬਾਸ ਦੀ ਪਤਨੀ ਤੇ ਅਦਾਕਾਰਾ ਪ੍ਰੀਤੀ ਝਿੰਗਿਆਨੀ ਨੇ ਬਿਆਨ ਵਿੱਚ ਕਿਹਾ ਕਿ ਡਬਾਸ ਨੂੰ ਬਾਂਦਰਾ ਦੇ ਹੋਲੀ ਫੈਮਿਲੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। -ਪੀਟੀਆਈ
Advertisement
Advertisement