ਅਦਾਕਾਰ ਗੋਵਿੰਦਾ ਨੂੰ ਹਸਪਤਾਲ ’ਚੋਂ ਛੁੱਟੀ ਮਿਲੀ
07:26 AM Oct 05, 2024 IST
Advertisement
ਮੁੰਬਈ:
Advertisement
ਅਦਾਕਾਰ ਗੋਵਿੰਦਾ ਨੂੰ ਅੱਜ ਹਸਪਤਾਲ ’ਚੋਂ ਛੁੱਟੀ ਮਿਲ ਗਈ। ਅਦਾਕਾਰ ਨੂੰ ਗ਼ਲਤੀ ਨਾਲ ਚੱਲੀ ਪਿਸਤੌਲ ਕਰਕੇ ਲੱਤ ’ਚ ਗੋਲੀ ਲੱਗਣ ਕਰਕੇ ਤਿੰਨ ਦਿਨ ਪਹਿਲਾਂ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਅਦਾਕਾਰ ਨੇ ਸਿਰਫ਼ ਇੰਨਾ ਕਿਹਾ ਕਿ ‘ਵੋਹ (ਪਿਸਤੌਲ) ਗਿਰੀ ਔਰ ਚਲ ਪੜੀ।’ ਇਹ ਘਟਨਾ ਮੰਗਲਵਾਰ ਵੱਡੇ ਤੜਕੇ ਦੀ ਸੀ ਤੇ ਉਦੋਂ ਅਦਾਕਾਰ ਹਵਾਈ ਅੱਡੇ ਲਈ ਨਿਕਲ ਰਿਹਾ ਸੀ। ਉਸੇ ਦਿਨ ਗੋਵਿੰਦਾ ਦੀ ਸਰਜਰੀ ਕੀਤੀ ਗਈ ਸੀ। ਅਦਾਕਾਰ ਜੁਹੂ ਦੇ ਕ੍ਰਿਟੀਕੇਅਰ ਹਸਪਤਾਲ ’ਚੋਂ ਵੀਲ੍ਹਚੇਅਰ ’ਤੇ ਬੈਠ ਕੇ ਬਾਹਰ ਆਇਆ। ਇਸ ਮੌਕੇ ਪਤਨੀ ਸੁਨੀਤਾ ਅਹੂਜਾ ਤੇ ਧੀ ਟੀਨਾ ਅਹੂਜਾ ਵੀ ਮੌਜੂਦ ਸਨ। ਆਪਣੇ ਘਰ ਦੇ ਬਾਹਰ ਮੌਜੂਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੋਵਿੰਦਾ ਨੇ ਕਿਹਾ, ‘ਮੈਂ ਕੋਲਕਾਤਾ ਵਿਚ ਸ਼ੋਅ ਲਈ ਘਰੋਂ ਨਿਕਲ ਰਿਹਾ ਸੀ। ਸਵੇਰ ਦੇ ਪੰਜ ਵਜੇ ਸਨ ਤੇ ਉਸ ਵੇਲੇ ਉਹ ਡਿੱਗੀ ਤੇ ਚੱਲ ਪਈ। ਮੈਂ ਹੈਰਾਨ ਸੀ ਕਿ ਕੀ ਹੋ ਗਿਆ। ਜਦੋਂ ਹੇਠਾਂ ਦੇਖਿਆ ਤਾਂ ਖ਼ੂਨ ਵਗ ਰਿਹਾ ਸੀ।’ -ਪੀਟੀਆਈ
Advertisement
Advertisement