ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੁੱਚਾ ਸੂਰਮਾ ਦੇ ਜੱਦੀ ਪਿੰਡ ਸਮਾਓਂ ਪੁੱਜੇ ਅਦਾਕਾਰ ਬੱਬੂ ਮਾਨ

07:36 AM Sep 19, 2024 IST
ਗੁਰਦੁਆਰਾ ਪਾਤਸ਼ਾਹੀ ਨੌਵੀਂ ਸਮਾਓਂ ਵਿੱਚ ਨਤਮਤਕ ਹੋਣ ਮੌਕੇ ਗਾਇਕ ਬੱਬੂ ਮਾਨ ਤੇ ਪਿੰਡ ਵਾਸੀ।

ਕਰਨ ਭੀਖੀ
ਭੀਖੀ, 18 ਸਤੰਬਰ
ਪੰਜਾਬੀ ਲੋਕ ਨਾਇਕ ਸੁੱਚਾ ਸਿੰਘ ਸੂਰਮਾ ਦੀ ਜੀਵਨੀ ਅਧਾਰਿਤ ਫਿਲਮ ਸੁੱਚਾ ਸੂਰਮਾ ਦੀ ਪ੍ਰਮੋਸ਼ਨ ਦੌਰਾਨ ਪ੍ਰਸਿੱਧ ਗਾਇਕ ਤੇ ਅਦਾਕਾਰ ਬੱਬੂ ਮਾਨ ਕੱਲ੍ਹ ਸੁੱਚਾ ਸੂਰਮਾ ਦੇ ਜੱਦੀ ਪਿੰਡ ਸਮਾਓਂ ਆਪਣੀ ਟੀਮ ਸਮੇਤ ਪੁੱਜੇ। ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿੱਚ ਨਤਮਸਤਕ ਹੋਣ ਤੋਂ ਬਾਅਦ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇੱਥੇ ਪਹੁੰਚ ਕੇ ਬਹੁਤ ਖੁਸ਼ੀ ਹੋਈ। ਉਨ੍ਹਾਂ ਕਿਹਾ ਕਿ ਪਿੰਡ ਦੇ ਕੁਝ ਬਜ਼ੁਰਗਾਂ ਦਾ ਵੀਡੀਓ ਕਲਿੱਪ ਉਨ੍ਹਾਂ ਤੱਕ ਪਹੁੰਚਿਆ ਸੀ ਕਿ ਉਹ ਸਮਾਓਂ ਪਿੰਡ ਆਵੇ। ਉਨ੍ਹਾਂ ਸੁੱਚਾ ਸਿੰਘ ਸੂਰਮਾ ਦੀ ਸਮਾਧ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਇਹ ਫਿਲਮ ਖੋਜ ਅਧਾਰਿਤ ਬਣਾਈ ਹੈ, ਕੁਝ ਊਣਤਾਈਆਂ ਹੋ ਸਕਦੀਆਂ ਪਰ ਸੱਚ ਦੇ ਨੇੜੇ ਪੁਹੰਚਣ ਦੀ ਕੋਸ਼ਿਸ਼ ਕੀਤੀ ਹੈ। ਅਦਾਕਾਰ ਬੱਬੂ ਮਾਨ ਨੇ ਪਿੰਡ ਦੀ ਪੰਚਾਇਤ ਨੂੰ ਗੁਰਦੁਆਰਾ ਸਾਹਿਬ ਲਈ ਇੱਕ ਲੱਖ ਰੁਪਏ ਦੀ ਨਕਦ ਰਾਸ਼ੀ ਭੇਟ ਕੀਤੀ ਤੇ ਆਖਿਆ ਕਿ ਲੋਕ ਨਾਇਕ ਸਮਾਜ ਦਾ ਰਾਹ ਦਸੇਰਾ ਹੁੰਦੇ ਹਨ। ਇਸ ਦੌਰਾਨ ਬੱਬੂ ਮਾਨ, ਘੁੱਕਰ ਸਿੰਘ ਦੀ ਪੀੜ੍ਹੀ ਵਿੱਚੋਂ ਗੋਰਾ ਸਿੰਘ ਨੰਬਰਦਾਰ ਨੂੰ ਵੀ ਮਿਲੇ। ਪਿੰਡ ਵਾਸੀਆਂ ਵੱਲੋਂ ਬੱਬੂ ਮਾਨ ਦਾ ਭਰਵਾਂ ਸਵਾਗਤ ਕੀਤਾ ਗਿਆ। ਬੱਬੂ ਮਾਨ ਨੇ ਪਿੰਡ ਵਾਸੀਆਂ ਨੂੰ ਟਰਾਲੀਆਂ ਭਰਕੇ ਫਿਲਮ ਵੇਖਣ ਲਈ ਜਾਣ ਦੀ ਅਪੀਲ ਕੀਤੀ। ਪਿੰਡ ਦੀ ਪੰਚਾਇਤ ਵੱਲੋਂ ਭੋਲਾ ਸਿੰਘ ਸਮਾਓਂ, ਗੁਰਮੇਜ ਸਿੰਘ ਅਤੇ ਸੁਖਜੀਤ ਸਿੰਘ ਸਮਾਓਂ ਨੇ ਬੱਬੂ ਮਾਨ ਅਤੇ ਸਮੁੱਚੀ ਟੀਮ ਨੂੰ ਜੀ ਆਇਆਂ ਆਖਿਆ ਨਾਲ ਹੀ ਧੰਨਵਾਦ ਕੀਤਾ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਅਦਾਕਾਰ ਬੱਬੂ ਮਾਨ ਕੌਮੀ ਮਾਰਗ ’ਤੇ ਸਥਿੱਤ ਲਹਿਰਾ ਬੇਗਾ ਦੇ ਪਨਜੁਆਏ ਵਾਟਰ ਪਾਰਕ ਵਿੱਚ ਆਪਣੀ 20 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ ‘ਸੁੱਚਾ ਸੂਰਮਾ’ ਦੀ ਪ੍ਰਮੋਸ਼ਨ ਲਈ ਪੁੱਜੇ। ਬੱਬੂ ਮਾਨ ਨੇ ਕਿਹਾ ਕਿ ਇਹ ਫਿਲਮ 20 ਸਤੰਬਰ ਨੂੰ ਵਿਸ਼ਵ ਭਰ ਵਿਚ ਰਿਲੀਜ਼ ਹੋਵੇਗੀ।

Advertisement

Advertisement