For the best experience, open
https://m.punjabitribuneonline.com
on your mobile browser.
Advertisement

ਅਦਾਕਾਰ ਤੇ ਨਿਰਮਾਤਾ ਅਰਬਾਜ਼ ਖ਼ਾਨ ਤੇ ਸ਼ੌਰਾ ਖ਼ਾਨ ਨੇ ਨਿਕਾਹ ਕੀਤਾ

12:38 PM Dec 25, 2023 IST
ਅਦਾਕਾਰ ਤੇ ਨਿਰਮਾਤਾ ਅਰਬਾਜ਼ ਖ਼ਾਨ ਤੇ ਸ਼ੌਰਾ ਖ਼ਾਨ ਨੇ ਨਿਕਾਹ ਕੀਤਾ
Advertisement

Advertisement

ਮੁੰਬਈ, 25 ਦਸੰਬਰ
ਅਭਿਨੇਤਾ ਅਤੇ ਨਿਰਮਾਤਾ ਅਰਬਾਜ਼ ਖ਼ਾਨ ਅਤੇ ਮੇਕਅੱਪ ਆਰਟਿਸਟ ਸ਼ੌਰਾ ਖ਼ਾਨ ਦਾ ਵਿਆਹ ਐਤਵਾਰ ਨੂੰ ਬਹੁਤ ਹੀ ਨਿੱਜੀ ਸਮਾਰੋਹ ਵਿੱਚ ਹੋਇਆ। ਇਹ ਸਮਾਰੋਹ ਅਰਬਾਜ਼ ਦੀ ਭੈਣ ਅਰਪਿਤਾ ਖਾਨ ਸ਼ਰਮਾ ਦੇ ਘਰ ਕੀਤਾ ਗਿਆ ਸੀ। ਅਰਬਾਜ਼ ਨੇ ਸੋਮਵਾਰ ਸਵੇਰੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ। ਸ਼ੌਰਾ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਲਿਖਿਆ, ‘ਸਾਡੇ ਨਜ਼ਦੀਕੀਆਂ ਦੀ ਮੌਜੂਦਗੀ ਵਿੱਚ ਮੈਂ ਅਤੇ ਮੇਰਾ ਪਿਆਰ ਅੱਜ ਤੋਂ ਇੱਕ ਦੂਜੇ ਨਾਲ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਹਾਂ। ਸਾਡੇ ਇਸ ਖਾਸ ਦਿਨ 'ਤੇ ਸਾਨੂੰ ਤੁਹਾਡੇ ਆਸ਼ੀਰਵਾਦ ਅਤੇ ਦੁਆਵਾਂ ਦੀ ਲੋੜ ਹੈ।’ ਵਿਆਹ ਸਮਾਰੋਹ 'ਚ ਅਰਬਾਜ਼ ਦੇ ਬੇਟੇ ਅਰਹਾਨ ਤੋਂ ਇਲਾਵਾ ਉਸ ਦੇ ਮਾਤਾ-ਪਿਤਾ ਸਲੀਮ ਖਾਨ ਅਤੇ ਸਲਮਾ ਖਾਨ, ਉਸ ਦੀ ਮਤਰੇਈ ਮਾਂ ਹੈਲਨ, ਉਸ ਦੇ ਭਰਾ ਸਲਮਾਨ ਖਾਨ ਅਤੇ ਸੋਹੇਲ ਖਾਨ, ਭਤੀਜੇ ਨਿਰਵਾਨ ਖਾਨ, ਭੈਣ ਅਲਵੀਰਾ ਖ਼ਾਨ ਅਗਨੀਹੋਤਰੀ ਅਤੇ ਜੀਜਾ ਅਤੁਲ ਅਗਨੀਹੋਤਰੀ ਨੇ ਵੀ ਸ਼ਿਰਕਤ ਕੀਤੀ। ਲੂਲੀਆ ਵੰਤੂਰ ਅਤੇ ਰਵੀਨਾ ਟੰਡਨ ਨੇ ਵੀ ਵਿਆਹ ਸਮਾਰੋਹ 'ਚ ਸ਼ਿਰਕਤ ਕੀਤੀ। ਅਰਬਾਜ਼ ਦੀ ਸਾਬਕਾ ਪਤਨੀ ਮਾਡਲ ਅਤੇ ਅਦਾਕਾਰਾ ਮਲਾਇਕਾ ਅਰੋੜਾ ਹੈ। ਦੋਹਾਂ ਨੇ ਵਿਆਹ ਦੇ 19 ਸਾਲ ਬਾਅਦ ਵੱਖ ਹੋਣ ਦਾ ਫੈਸਲਾ ਕੀਤਾ ਸੀ। ਦੋਵਾਂ ਦਾ ਬੇਟਾ ਅਰਹਾਨ ਖ਼ਾਨ ਹੈ।

Advertisement
Author Image

Advertisement
Advertisement
×