For the best experience, open
https://m.punjabitribuneonline.com
on your mobile browser.
Advertisement

ਕਰਾਂਦਲਜੇ ਖਿਲਾਫ਼ 48 ਘੰਟਿਆਂ ’ਚ ਕਾਰਵਾਈ ਰਿਪੋਰਟ ਮੰਗੀ

06:54 AM Mar 21, 2024 IST
ਕਰਾਂਦਲਜੇ ਖਿਲਾਫ਼ 48 ਘੰਟਿਆਂ ’ਚ ਕਾਰਵਾਈ ਰਿਪੋਰਟ ਮੰਗੀ
Advertisement

ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਡੀਐੱਮਕੇ ਵੱਲੋਂ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਸ਼ੋਭਾ ਕਰਾਂਦਲਜੇ ਖਿਲਾਫ਼ ਕਥਿਤ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨੂੰ ਲੈ ਕੇ ਦਿੱਤੀ ਸ਼ਿਕਾਇਤ ’ਤੇ ਕਰਨਾਟਕ ਦੇ ਮੁੱਖ ਚੋਣ ਅਧਿਕਾਰੀ ਨੂੰ ਫੌਰੀ ਤੇ ਢੁੱਕਵੀਂ ਕਾਰਵਾਈ ਕਰਨ ਲਈ ਕਿਹਾ ਹੈ। ਕਮਿਸ਼ਨ ਨੇ 48 ਘੰਟਿਆਂ ਵਿਚ ਕਾਰਵਾਈ ਰਿਪੋਰਟ ਮੰਗੀ ਹੈ। ਕਰਾਂਦਲਜੇ ਨੇ ਦਾਅਵਾ ਕੀਤਾ ਸੀ ਕਿ ਬੰਗਲੂਰੂ ਦੇ ਰਾਮੇਸ਼ਵਰਮ ਕੈਫੇ ਵਿਚ ਪਹਿਲੀ ਮਾਰਚ ਨੂੰ ਹੋਏ ਆਈਈਡੀ ਧਮਾਕੇ ਲਈ ਤਾਮਿਲਨਾਡੂ ਨਾਲ ਸਬੰਧਤ ਵਿਅਕਤੀ ਦਾ ਹੱਥ ਸੀ। ਡੀਐੱਮਕੇ ਨੇ ਇਸ ਦਾਅਵੇ ਲਈ ਕਰਾਂਦਲਜੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਕਰਾਂਦਲਜੇ ਨੇ ਮੰਗਲਵਾਰ ਨੂੰ ਰੋਸ ਪ੍ਰਦਰਸ਼ਨ ਦੌਰਾਨ ਕਿਹਾ ਸੀ ਕਿ ‘ਤਾਮਿਲ ਨਾਡੂ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਵਿਗੜਦੀ ਜਾ ਰਹੀ ਹੈ। ਤਾਮਿਲ ਨਾਡੂ ਤੋਂ ਆਉਣ ਵਾਲੇ ਲੋਕ ਇਥੇ ਬੰਬ ਪਲਾਂਟ ਕਰ ਰਹੇ ਹਨ, ਦਿੱਲੀ ਦੇ ਲੋਕ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਾ ਰਹੇ ਹਨ ਤੇ ਕੇਰਲਾ ਤੋਂ ਆਉਂਦੇ ਲੋਕ ਤੇਜ਼ਾਬੀ ਹਮਲਿਆਂ ਵਿਚ ਸ਼ਾਮਲ ਹਨ।’’ ਕਰਾਂਦਲਜੇ ਨੇ ਹਾਲਾਂਕਿ ਆਪਣੀਆਂ ਇਨ੍ਹਾਂ ਟਿੱਪਣੀਆਂ ਲਈ ਮਗਰੋਂ ਮੁਆਫ਼ੀ ਮੰਗੀ ਸੀ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×