ਯੂਰੀਆ ਦੇ ਨਾਲ ਜ਼ਿੰਕ ਸਲਫੇਟ ਖਰੀਦਣ ਲਈ ਮਜਬੂਰ ਕਰਨ ਦਾ ਦੋਸ਼
07:30 PM Jun 29, 2023 IST
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਸ਼ਾਹਬਾਦ ਬਲਾਕ ਦੇ ਕਾਰਜਕਾਰੀ ਪ੍ਰਧਾਨ ਤੇ ਕਿਸਾਨ ਆਗੂ ਜਸਬੀਰ ਸਿੰਘ ਮਾਮੂਮਾਜਰਾ ਨੇ ਦੋਸ਼ ਲਾਇਆ ਕਿ ਕਿਸਾਨਾਂ ਨੂੰ ਯੂਰੀਆ ਦੇ ਕੱਟੇ ਨਾਲ ਜ਼ਿੰਕ ਸਲਫੇਟ ਦਾ ਕੱਟਾ ਖਰੀਦਣ ਲਈ ਵਿਕਰੇਤਾ ਮਜਬੂਰ ਕਰ ਰਹੇ ਹਨ। ਇਸ ਨਾਲ ਕਿਸਾਨ ਨੂੰ 266 ਰੁਪਏ ਦੇ ਕੱਟੇ ਨਾਲ 550 ਰੁਪਏ ਦਾ ਜ਼ਿੰਕ ਦਾ ਕੱਟਾ ਵੀ ਖਰੀਦਣਾ ਪੈ ਰਿਹਾ ਹੈ। ਇਸ ਸਬੰਧੀ ਵਿਕਰੇਤਾਵਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨਾਂ ਨੂੰ ਸਟਾਕ ਹੀ ਇਸ ਸ਼ਰਤ ‘ਤੇ ਮਿਲਦਾ ਹੈ ਕਿ ਉਹ ਸਲਫੇਟ ਲੈਣ ਤਾਂ ਹੀ ਸਪਲਾਈ ਮਿਲੇਗੀ। ਉਨ੍ਹਾਂ ਨੇ ਮੰਗ ਕੀਤੀ ਕਿ ਯੂਰੀਆ ਨਿਰਧਾਰਤ ਸਰਕਾਰੀ ਰੇਟ ‘ਤੇ ਬਿਨਾਂ ਜਿੰਕ ਖਰੀਦਣ ਦੇ ਦਬਾਅ ਤੋਂ ਦੇਣਾ ਸਰਕਾਰ ਲਾਜ਼ਮੀ ਕਰੇ। ਬਲਾਕ ਖੇਤੀ ਅਧਿਕਾਰੀ ਤੇ ਖੇਤੀ ਵਿਗਿਆਨੀ ਡਾ. ਓਮ ਪ੍ਰਕਾਸ਼ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਕੋਈ ਸ਼ਿਕਾਇਤ ਨਹੀਂ ਮਿਲੀ, ਜੇ ਸ਼ਿਕਾਇਤ ਆਈ ਤਾਂ ਜ਼ਰੂਰ ਕਾਰਵਾਈ ਕੀਤੀ ਜਾਵੇਗੀ।
Advertisement
Advertisement